ਰੂਹਾਂ ਦੇ ਮੇਲ ਨੂੰ ਦਰਸਾਉਂਦਾ ਹੈ 'ਮੁਕਲਾਵਾ' ਫ਼ਿਲਮ ਦਾ ਗੀਤ 'ਗ਼ੁਲਾਬੀ ਪਾਣੀ', ਦੇਖੋ ਵੀਡੀਓ
ਰੂਹਾਂ ਦੇ ਮੇਲ ਨੂੰ ਦਰਸਾਉਂਦਾ ਹੈ 'ਮੁਕਲਾਵਾ' ਫ਼ਿਲਮ ਦਾ ਗੀਤ 'ਗ਼ੁਲਾਬੀ ਪਾਣੀ', ਦੇਖੋ ਵੀਡੀਓ : 24 ਮਈ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਮੁਕਲਾਵਾ' ਜਿਸ 'ਚ ਸੋਨਮ ਬਾਜਵਾ ਅਤੇ ਐਮੀ ਵਿਰਕ ਦੀ ਹਿੱਟ ਜੋੜੀ ਇੱਕ ਵਾਰ ਫਿਰ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਫ਼ਿਲਮ ਦੇ ਗਾਣਿਆਂ ਨੂੰ ਵੀ ਦਰਸ਼ਕ ਪਸੰਦ ਕਰ ਰਹੇ ਹਨ। ਜੀ ਹਾਂ ਫ਼ਿਲਮ ਦਾ ਰੋਮਾਂਟਿਕ ਗੀਤ 'ਗ਼ੁਲਾਬੀ ਪਾਣੀ' ਵੀ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਡਿਊਟ ਸੌਂਗ ਹੈ ਜਿਸ 'ਚ ਗਾਇਕਾ ਮੰਨਤ ਨੂਰ ਅਤੇ ਐਮੀ ਵਿਰਕ ਨੇ ਆਵਾਜ਼ ਦਿੱਤੀ ਹੈ। ਇਸ ਖ਼ੂਬਸੂਰਤ ਗੀਤ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਜੇਕਰ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਇਸ ਦੇ ਬੋਲ ਹਰਮਨਜੀਤ ਵੱਲੋਂ ਲਿਖੇ ਗਏ ਹਨ। ਗਾਣੇ ਦਾ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁਕਲਾਵਾ ਫ਼ਿਲਮ ਦਾ ਗੀਤ ਕਾਲਾ ਸੂਟ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਹੈ।
ਹੋਰ ਵੇਖੋ : ਜਦੋਂ ਤਿਆਰੀ ਅਜਿਹੀ ਹੈ ਤਾਂ ਫ਼ਿਲਮ ਕਿਹੋ ਜਿਹੀ ਹੋਵੇਗੀ, ਦੇਖੋ ਫ਼ਿਲਮ '83' ਦੀ ਸਟਾਰ ਕਾਸਟ ਦੀਆਂ ਸਖ਼ਤ ਮਿਹਨਤਾਂ
ਮੁਕਲਾਵਾ’ ਮੂਵੀ ‘ਚ ਮੁੱਖ ਭੂਮਿਕਾ ‘ਚ ਐਮੀ ਵਿਰਕ ਅਤੇ ਸੋਨਮ ਬਾਜਵਾ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਤੋਂ ਇਲਾਵਾ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਅਤੇ ਕਰਮਜੀਤ ਅਨਮੋਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਇਹ ਫ਼ਿਲਮ ਮੁਕਲਾਵਾ ਜਿਹੜੀ ਕੇ ਰੋਮਾਂਟਿਕ ਕਾਮੇਡੀ ਜੌਨਰ ਦੀ ਫ਼ਿਲਮ ਹੋਣ ਵਾਲੀ ਹੈ, ਜਿਸ ਨੂੰ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਹੁਣ ਦੇਖਣਾ ਹੋਵੇਗਾ 24 ਮਈ ਨੂੰ ਦਰਸ਼ਕਾਂ ਨੂੰ ਸੋਨਮ ਤੇ ਐਮੀ ਦਾ ਮੁਕਲਾਵਾ ਕਿੰਨ੍ਹਾਂ ਕੁ ਭਾਉਂਦਾ ਹੈ।