ਗੁਲਾਬ ਸਿੱਧੂ ਤੇ ਗੁਰਲੇਜ਼ ਅਖ਼ਤਰ ਦੀ ਜੋੜੀ ਨੇ ਪਾਈ ਧੱਕ, ਦਰਸ਼ਕਾਂ ਨੂੰ ਆ ਰਿਹਾ ਪਸੰਦ DODGE ਗੀਤ, ਦੇਖੋ ਵੀਡੀਓ
ਪੰਜਾਬੀ ਗਾਇਕ ਗੁਲਾਬ ਸਿੱਧੂ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸਭ ਨੂੰ ਕੀਲ ਕੇ ਰੱਖਿਆ ਹੋਇਆ ਹੈ। ਇਸ ਵਾਰ ਉਹ ਆਪਣਾ ਨਵਾਂ ਗੀਤ DODGE ਲੈ ਕੇ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਡਿਊਟ ਗੀਤ ‘ਚ ਉਨ੍ਹਾਂ ਦਾ ਸਾਥ ਗੁਰਲੇਜ਼ ਅਖ਼ਤਰ ਨੇ ਦਿੱਤਾ ਹੈ। ਦੋਵਾਂ ਗਾਇਕਾਂ ਨੇ ਗੀਤ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। DODGE ਗਾਣਾ ਬੀਟ ਸੌਂਗ ਹੈ ਜਿਸ ‘ਚ ਗੁਲਾਬ ਸਿੱਧੂ ਤੇ ਗੁਰਲੇਜ਼ ਅਖ਼ਤਰ ਦੀ ਜੁਗਲਬੰਦੀ ਸੁਣਨ ਮਿਲ ਰਹੀ ਹੈ।
ਹੋਰ ਵੇਖੋ:ਜੱਸ ਮਾਣਕ ਦਾ ਗੀਤ ‘ਵਿਆਹ’ ਛਾਇਆ ਟਰੈਂਡਿੰਗ ‘ਚ ਨੰਬਰ ਵਨ ‘ਤੇ, ਦੇਖੋ ਵੀਡੀਓ
ਇਸ ਗੀਤ ਦੇ ਬੋਲ ਗੀਤਾਕਾਰ ਖ਼ਾਨ ਭੈਣੀ ਦੀ ਕਲਮ ਚੋਂ ਨਿਕਲੇ ਹਨ ਅਤੇ ਮਿਊਜ਼ਿਕ SYCO STYLE ਨੇ ਦਿੱਤਾ ਹੈ। ਗੀਤ ਦੀ ਵੀਡੀਓ B2GETHER ਵੱਲੋਂ ਬਹੁਤ ਸ਼ਾਨਦਾਰ ਬਣਾਈ ਗਈ ਹੈ। ਗੀਤ ਦੀ ਵੀਡੀਓ 'ਚ ਅਦਾਕਾਰੀ ਵੀ ਖੁਦ ਗੁਲਾਬ ਸਿੱਧੂ ਨੇ ਕੀਤੀ ਹੈ ਤੇ ਅਦਾਕਾਰੀ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਖੂਬਸੂਰਤ ਅਦਾਕਾਰਾ ਅਮਨ ਹੁੰਦਲ ਨੇ। ਇਹ ਗੀਤ ਟੀਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੀਤ ਨੂੰ ਯੂਟਿਊਬ ਉੱਤੇ ਮਾਲਵਾ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੁਲਾਬ ਸਿੱਧੂ ਇਸ ਤੋਂ ਪਹਿਲਾਂ ਆਪਣੇ ਗੀਤ ਜਿਵੇਂ ਪਾਰਲੇ ਜੀ, ਪਰਖੇ ਬਗੈਰ, ਇਨਅਫ, ਸਿੱਧੂਆਂ ਦਾ ਮੁੰਡਾ ਨਾਲ ਸਰੋਤਿਆਂ ਦਾ ਦਿਲ ਜਿੱਤ ਚੁੱਕੇ ਹਨ।