ਕਿਸਾਨਾਂ ਦੇ ਹੱਕ ‘ਚ ਬੋਲਣ ਵਾਲੀ ਬਾਲੀਵੁੱਡ ਐਕਟਰੈੱਸ ਗੁਲ ਪਨਾਗ ਨੇ ਆਪਣੀ ਵੈਡਿੰਗ ਐਨੀਵਰਸਰੀ ‘ਤੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ
ਬਾਲੀਵੁੱਡ ਐਕਟਰੈੱਸ ਗੁਲ ਪਨਾਗ ਜੋ ਕਿ ਪਿੱਛੇ ਜਿਹੇ ਕਿਸਾਨੀ ਸੰਘਰਸ਼ ‘ਚ ਆਪਣੀ ਆਵਾਜ਼ ਬੁਲੰਦ ਕਰਨ ਕਰਕੇ ਚਰਚਾ ‘ਚ ਬਣੀ ਰਹੀ । ਉਹ ਦਿੱਲੀ ਕਿਸਾਨੀ ਮੋਰਚੇ ‘ਚ ਕਿਸਾਨਾਂ ਦੀ ਸੇਵਾਵਾਂ ਕਰਦੀ ਹੋਈ ਵੀ ਦਿਖਾਈ ਦਿੱਤੀ ਸੀ। ਉਹ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਸਮਰਥਨ ‘ਚ ਪੋਸਟਾਂ ਪਾ ਕੇ ਲੋਕਾਂ ਨੂੰ ਇਸ ਸੰਘਰਸ਼ ਬਾਰੇ ਜਾਗਰੂਕ ਕਰ ਰਹੇ ਨੇ।
image source- instagram
image source- instagram
ਏਨੀਂ ਦਿਨੀਂ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ। ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮੌਕੇ ‘ਤੇ ਉਨ੍ਹਾਂ ਨੇ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ। ਜਿਸ ‘ਚ ਉਹ ਗੁਲਾਬੀ ਰੰਗ ਦੇ ਵਿਆਹ ਵਾਲੇ ਜੋੜੇ ‘ਚ ਨਜ਼ਰ ਆ ਰਹੀ ਹੈ। ਤਸਵੀਰਾਂ ਚ ਦੇਖ ਸਕਦੇ ਹੋ ਗੁਲ ਪਨਾਗ ਆਪਣੇ ਪਤੀ ਦੇ ਨਾਲ ਬੁਲੇਟ ਮੋਟਰਸਾਈਕਲ ਦੇ ਨਾਲ ਨਜ਼ਰ ਆ ਰਹੀ ਹੈ।
image source- instagram
ਉਨ੍ਹਾਂ ਨੇ ਸਾਲ 2011 'ਚ ਆਪਣੇ ਬਚਪਨ ਦੇ ਦੋਸਤ ਰਿਸ਼ੀ ਅੱਤਰੀ ਦੇ ਨਾਲ ਵਿਆਹ ਰਚਾਇਆ ਸੀ ਅਤੇ ਦੋਨਾਂ ਦਾ ਵਿਆਹ ਕਾਫੀ ਚਰਚਾ 'ਚ ਰਿਹਾ ਸੀ । ਇਹ ਵਿਆਹ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਿਕ ਹੋਇਆ ਸੀ । ਜੇ ਝਾਤ ਮਾਰੀਏ ਗੁਲ ਪਨਾਗ ਦੇ ਕਰੀਅਰ ਤੇ ਤਾਂ ਉਨ੍ਹਾਂ ਨੇ 1999 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ।
image source- instagram
View this post on Instagram
View this post on Instagram