ਸਿਰਫ ਇੱਕ ਰੁਪਏ 'ਚ ਸਿੱਖੋ ਸੰਗੀਤ, ਸੰਗੀਤ ਲਈ ਇਸ ਇੰਜੀਨੀਅਰ ਨੇ ਇੱਕ ਲੱਖ ਤਨਖਾਹ ਵਾਲੀ ਛੱਡੀ ਨੌਕਰੀ, ਦੇਖੋ ਵੀਡਿਓ
ਕਈ ਲੋਕਾਂ ਨੂੰ ਸੰਗੀਤ ਨਾਲ ਏਨਾਂ ਪਿਆਰ ਹੁੰਦਾ ਹੈ ਕਿ ਉਹ ਆਪਣੀ ਪੂਰੀ ਜ਼ਿੰਦਗੀ ਹੀ ਸੰਗੀਤ ਦੇ ਲੇਖੇ ਲਗਾ ਦਿੰਦੇ ਹਨ । ਅਜਿਹੇ ਹੀ ਇੱਕ ਸਖਸ਼ ਹਨ ਦਿੱਲੀ ਦੇ ਰਹਿਣ ਵਾਲੇ ਗਟਾਰ ਰਾਓ । 60 ਸਾਲਾਂ ਗਟਾਰ ਰਾਓ ਪੇਸ਼ੇ ਤੋਂ ਇੱਕ ਇੰਜੀਨੀਅਰ ਸਨ ਤੇ ਉਹਨਾਂ ਦੀ ਇੱਕ ਲੱਖ ਤਨਖਾਹ ਸੀ ਪਰ ਉਹਨਾਂ ਨੇ ਸੰਗੀਤ ਸਿੱਖਣ ਲਈ 25 ਸਾਲ ਦੀ ਸਰਵਿਸ ਨੂੰ ਠੋਕਰ ਮਾਰ ਦਿੱਤੀ ।
Guitar Rao
ਗਟਾਰ ਰਾਓ ਅੱਜ ਕੱਲ ਸੈਂਟਰਲ ਦਿੱਲੀ ਵਿੱਚ ਲੋਕਾਂ ਨੂੰ ਸਿਰਫ ਇੱਕ ਰੁਪਏ ਵਿੱਚ ਵੱਖ ਵੱਖ ਸਾਜ਼ ਸਿਖਾਉਂਦੇ ਹਨ । ਗਟਾਰ ਰਾਓ ਆਪਣੇ ਆਪ ਨੂੰ ਯੂ.ਐੱਸ.ਏ. ਦੱਸਦੇ ਹਨ ਜਿਸ ਦਾ ਮਤਲਬ ਯੂਨੀਵਰਸਲ ਸੰਗੀਤ ਅਕੈਡਮੀ । ਗਟਾਰ ਰਾਓ ਨੇ ਤ੍ਰਿਪਤੀ ਵਿੱਚ ੫ ਸਾਲ ਸੰਗੀਤ ਸੀ ਵਿੱਦਿਆ ਹਾਸਲ ਕੀਤੀ ਸੀ ।ਇਸ ਦੌਰਾਨ ਉਹਨਾਂ ਨੂੰ ਸੰਗੀਤ ਨਾਲ ਅਜਿਹਾ ਪਿਆਰ ਹੋਇਆ ਕਿ ਉਹ ਪੂਰੀ ਦੁਨੀਆ ਨੂੰ ਸੰਗੀਤ ਸਿੱਖਾਉਣ ਲਈ ਤੁਰ ਪਏ ਤੇ ਅੱਜ ਵੀ ਉਹਨਾਂ ਦਾ ਇਹ ਸਫਰ ਜਾਰੀ ਹੈ ।
https://www.youtube.com/watch?v=bTHAvBPkS3U
ਸੰਗੀਤ ਦਾ ਇਹ ਮਾਸਟਰ ਸਿਰਫ ਇੱਕ ਰੁਪਇਆ ਫੀਸ ਲੈ ਕੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਨੂੰ ਸੰਗੀਤ ਸਿਖਾਉਂਦਾ ਹੈ ਤੇ ਉਹ ਇਸ ਤਰ੍ਹਾਂ ਕਰਕੇ ਬਹੁਤ ਖੁਸ਼ ਹੁੰਦਾ ਹੈ । ਰਾਓ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਵਿਦਿਆਰਥੀ ਹੈ ਕਿਉਂਕਿ ਸੰਗੀਤ ਦਾ ਘੇਰਾ ਏਡਾ ਵੱਡਾ ਹੈ ਕਿ ਇਸ ਵਿੱਚ ਬਹੁਤ ਕੁਝ ਸਿੱਖਣ ਵਾਲਾ ਹੈ । ਗਟਾਰ ਰਾਓ ਇੱਕ ਖੁਦਗਰਜ ਇਨਸਾਨ ਹੈ ਤੇ ਵਿਦਿਆਰਥੀਆਂ ਤੋਂ ਇੱਕਠੀ ਹੋਣ ਵਾਲੀ ਫੀਸ ਵਿੱਚੋਂ ਕੁਝ ਪੈਸੇ ਆਪਣੇ ਘਰ ਵੀ ਭੇਜਦਾ ਹੈ ਜਿਸ ਨਾਲ ਉੇਸ ਦਾ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ ।
https://www.youtube.com/watch?v=ttQa_JwOVb8