Guess Who: ਜਯਾ ਬੱਚਨ ਦੇ ਨਾਲ ਨਜ਼ਰ ਆ ਰਹੇ ਇਸ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ? ਦੱਸ ਦਈਏ ਇਸ ਕਿਊਟ ਬੱਚੇ ਦਾ ਸ਼ਾਹਰੁਖ ਖ਼ਾਨ ਨਾਲ ਹੈ ਖ਼ਾਸ ਰਿਸ਼ਤਾ!
ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਾਲੀਵੁੱਡ ਕਲਾਕਾਰਾਂ ਦੀਆਂ ਪੁਰਾਣੀਆਂ ਅਤੇ ਅਣਦੇਖੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੀ ਤੁਸੀਂ ਇਸ ਤਸਵੀਰ ‘ਚ ਪਿਆਰੇ ਬੱਚੇ ਨੂੰ ਪਛਾਣ ਸਕਦੇ ਹੋ? ਕੀ ਤੁਸੀਂ ਇਸ ਤਸਵੀਰ ਨੂੰ ਦੇਖ ਕੇ ਦੱਸ ਸਕਦੇ ਹੋ ਕਿ ਜਯਾ ਬੱਚਨ ਦੇ ਸੀਨੇ ਨਾਲ ਚਿਪਕਿਆ ਇਹ ਬੱਚਾ ਆਖਿਰ ਕੌਣ ਹੈ?
ਹੋ ਸਕਦਾ ਹੈ ਕਿ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਲਈ ਬੱਚੇ ਨੂੰ ਪਛਾਣਨਾ ਸੰਭਵ ਨਾ ਹੋਵੇ, ਪਰ ਜੇਕਰ ਅਸੀਂ ਇਹ ਕਹਿ ਦੇਈਏ ਕਿ ਇਹ ਬੱਚਾ ਸ਼ਾਹਰੁਖ ਖਾਨ ਨਾਲ ਸਬੰਧਿਤ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਇਸ ਪਿਆਰੇ ਛੋਟੇ ਬੱਚੇ ਨੂੰ ਪਛਾਣਨ ਦੀ ਚੁਣੌਤੀ ਨੂੰ ਪੂਰਾ ਕਰ ਪਾਓ। ਜੇਕਰ ਤੁਹਾਨੂੰ ਅਜੇ ਵੀ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਰਿਹਾ ਹੈ ਕਿ ਇਹ ਬੱਚਾ ਕੌਣ ਹੈ, ਤਾਂ ਤੁਹਾਨੂੰ ਦੱਸਦੇ ਹਾਂ ਇਹ ਬੱਚਾ ਹੈ ਕੌਣ।
ਹੋਰ ਪੜ੍ਹੋ : ਇਨ੍ਹਾਂ ਬੱਚਿਆਂ ਦੇ ਵਿਚਕਾਰ ਵਾਲੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਦੱਸ ਦਈਏ ਅੱਜ ਹੈ ਬਾਲੀਵੁੱਡ ਜਗਤ ਦੀ ਗਲੈਮਰਸ ਅਦਾਕਾਰਾ
Image Source: Twitter
ਦੱਸ ਦੇਈਏ ਕਿ ਇਹ ਸ਼ਾਹਰੁਖ ਖਾਨ ਦੀ ਜਾਨ ਆਰੀਅਨ ਖ਼ਾਨ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਆਰੀਅਨ ਖ਼ਾਨ ਬਤੌਰ ਚਾਈਲਡ ਆਰਟਿਸਟ ਕਰਨ ਜੌਹਰ ਦੀ ਫਿਲਮ ਕਭੀ ਖੁਸ਼ੀ ਕਭੀ ਗਮ ਨਾਲ ਜੁੜੇ ਸਨ। ਇਸ ਫਿਲਮ 'ਚ ਆਰੀਅਨ ਨੇ ਸ਼ਾਹਰੁਖ ਖ਼ਾਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਹੈ।
ਉਸ ਸਮੇਂ ਆਰੀਅਨ ਦੀ ਉਮਰ ਸਿਰਫ਼ 3 ਤੋਂ 4 ਸਾਲ ਦੀ ਸੀ। ਇਹ ਤਸਵੀਰ ਉਸੇ ਫਿਲਮ ਦੇ ਇੱਕ ਸੀਨ ਦੀ ਹੈ ਜਿਸ ਵਿੱਚ ਜਯਾ ਆਰੀਅਨ ਖ਼ਾਨ ਨੂੰ ਆਪਣੀ ਗੋਦੀ ਵਿੱਚ ਲੈ ਕੇ ਬੈਠੀ ਹੈ ਅਤੇ ਉਸ ਨੂੰ ਗਲੇ ਲਗਾ ਰਹੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਦੀ ਕਾਫੀ ਚਰਚਾ ਹੋ ਰਹੀ ਹੈ।
Image Source: Twitter
ਦੱਸ ਦਈਏ ਆਰੀਅਨ ਖ਼ਾਨ ਨੂੰ ਐਕਟਿੰਗ ਨਾਲੋਂ ਡਾਇਰੈਕਸ਼ਨ 'ਚ ਜ਼ਿਆਦਾ ਦਿਲਚਸਪੀ ਹੈ ਅਤੇ ਉਸ ਨੇ ਇਸੇ ਲਾਈਨ ਦੀ ਪੜ੍ਹਾਈ ਵੀ ਕਰ ਲਈ ਹੈ, ਇਸ ਲਈ ਜੇਕਰ ਤੁਸੀਂ ਆਰੀਅਨ ਨੂੰ ਜਲਦ ਹੀ ਡਾਇਰੈਕਸ਼ਨ ਦੇ ਖੇਤਰ 'ਚ ਦੇਖਦੇ ਹੋ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਹੈ।
Image Source: Twitter
View this post on Instagram