ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਗ੍ਰੈਮੀ ਅਵਾਰਡਸ ਕੀਤੇ ਗਏ ਮੁਲਤਵੀ
ਕੋਰੋਨਾ (Corona Virus) ਦਾ ਕਹਿਰ ਦੁਨੀਆ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਕਈ ਲੋਕ ਪੀੜਤ ਹੋ ਚੁੱਕੇ ਹਨ ਅਤੇ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ । ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕ੍ਰੋਨ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ । ਜਿਸ ਦੇ ਚੱਲਦਿਆਂ ਕਈ ਸ਼ੋਅਸ ਰੱਦ ਕਰ ਦਿੱਤੇ ਗਏ ਹਨ । ਇਸ ਦੇ ਨਾਲ ਹੀ ਮਨੋਰੰਜਨ ਜਗਤ ‘ਤੇ ਵੀ ਇਸ ਵਾਇਰਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ।ਹੁਣ 31 ਜਨਵਰੀ ਨੂੰ ਹੋਣ ਵਾਲੇ ਗ੍ਰੈਮੀ ਅਵਾਰਡਸ (Grammy Awards) ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ।
image From instagram
ਹੋਰ ਪੜ੍ਹੋ : ਪਰਵੀਨ ਭਾਰਟਾ ਤੇ ਹਰਜੋਤ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ, ਸਰੋਤਿਆਂ ਨੂੰ ਆ ਰਿਹਾ ਪਸੰਦ
ਕੋਰੋਨਾ ਦੇ ਵੱਧਦੇ ਮਾਮਲਿਆਂ ਕਰਕੇ ਅਜਿਹਾ ਕਦਮ ਚੁੱਕਿਆ ਗਿਆ ਹੈ । ਰਿਕਾਰਡਿੰਗ ਅਕੈਡਮੀ ਨੇ ਈਵੈਂਟ ਤੋਂ ਪਹਿਲਾਂ ਹੀ ਇਸ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ । ਰਿਕਾਰਡਿੰਗ ਅਕੈਡਮੀ ਦਾ ਮੰਨਣਾ ਹੈ ਕਿ ੩੧ ਜਨਵਰੀ ਨੂੰ ਹੋਣ ਵਾਲੇ ਈਵੈਂਟ 'ਚ ਕੋਰੋਨਾ ਦਾ ਕਹਿਰ ਵਧ ਸਕਦਾ ਹੈ। ਇਸ ਲਈ ਫਿਲਹਾਲ ਇਸ ਨੂੰ ਮੁਲਤਵੀ ਕਰਕੇ ਇਹ ਸਮਾਗਮ ਜਲਦੀ ਹੀ ਕਰਵਾਇਆ ਜਾਵੇਗਾ। ਗ੍ਰੈਮੀ ਦੇ ਅਧਿਕਾਰਤ ਪ੍ਰਸਾਰਕ ਸੀਬੀਐਸ ਅਤੇ ਰਿਕਾਰਡਿੰਗ ਅਕੈਡਮੀ ਨੇ ਇਸ ਮਾਮਲੇ ਨੂੰ ਲੈ ਕੇ ਸਾਂਝਾ ਬਿਆਨ ਜਾਰੀ ਕੀਤਾ ਹੈ।
image From instagram
ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ, "ਸ਼ਹਿਰ ਅਤੇ ਰਾਜ ਦੇ ਅਧਿਕਾਰੀਆਂ, ਸਿਹਤ ਅਤੇ ਸੁਰੱਖਿਆ ਮਾਹਿਰਾਂ, ਕਲਾਕਾਰ ਭਾਈਚਾਰੇ ਅਤੇ ਸਾਡੇ ਬਹੁਤ ਸਾਰੇ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਰਿਕਾਰਡਿੰਗ ਅਕੈਡਮੀ ਅਤੇ ਸੀਬੀਐਸ ਨੇ 64ਵੇਂ ਗ੍ਰੈਮੀ ਅਵਾਰਡ ਸ਼ੋਅ ਨੂੰ ਮੁਲਤਵੀ ਕਰ ਦਿੱਤਾ ਹੈ," ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ। ਪਿਛਲੇ ਸਾਲ ਗਿਣਤੀ ਦੇ ਮਹੀਨੇ ਨਾਮਜ਼ਦਗੀਆਂ ਦਾ ਐਲਾਨ ਕੀਤਾ ਗਿਆ ਸੀ। ਕੋਰੋਨਾ ਦੇ ਕਾਰਨ ਹੁਣ ਤੱਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਮਿਸ ਵਰਲਡ ਦੇ ਮੁਕਾਬਲੇ ਵੀ ਮੁਲਤਵੀ ਕਰ ਦਿੱਤੇ ਗਏ ਹਨ ।
View this post on Instagram