ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਸ਼ੋਅ ‘Grammy Award’ ‘ਚ ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਚੁੱਕੀ ਆਵਾਜ਼, ਜਗਦੀਪ ਰੰਧਾਵਾ ਨੇ ਤਸਵੀਰ ਸ਼ੇਅਰ ਕਰਕੇ ਕੀਤੀ ਤਾਰੀਫ
ਦੁਨੀਆ ਦੇ ਸਭ ਤੋਂ ਵੱਡੇ ਅਵਾਰਡ ਗ੍ਰੈਮੀ ਅਵਾਰਡ (Grammy Award) ਜਿਸ ਉੱਤੇ ਹਰ ਇੱਕ ਦੀ ਨਜ਼ਰ ਰਹਿੰਦੀ ਹੈ । ਜੀ ਹਾਂ ਇਸ ਅਵਾਰਡ ‘ਚ ਵੀ ਕਿਸਾਨ ਦੇ ਹੱਕ ‘ਚ ਆਵਾਜ਼ ਗੂੰਜੀ ਹੈ। ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ ਨੇ ਕਿਸਾਨਾਂ ਦੇ ਹੱਕ ‘ਚ ਸਮਰਥਨ ਕਰਦੇ ਹੋਏ "I stand with farmers" ਦਾ ਮਾਸਕ ਪਾ ਕੇ ਰੈਡ ਕਾਰਪੇਟ ‘ਤੇ ਆਈ।
image source-instagram
image source-instagram
ਉਨ੍ਹਾਂ ਨੇ ਆਪਣੀ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤੀਆਂ ਨੇ ਤੇ ਨਾਲ ਹੀ ਲਿਖਿਆ ਹੈ- ‘ਮੈਂ ਜਾਣਦੀ ਹਾਂ ਕਿ ਰੈੱਡ ਕਾਰਪੇਟ / ਐਵਾਰਡ ਸ਼ੋਅ ਦੀਆਂ ਤਸਵੀਰਾਂ ਹਮੇਸ਼ਾਂ ਸਭ ਤੋਂ ਵੱਧ ਕਵਰੇਜ ਪ੍ਰਾਪਤ ਕਰਦੀਆਂ ਹਨ। ਸੋ ਇੱਥੇ ਆਓ ਮੀਡੀਆ ... ਇਸ ਨਾਲ ਚੱਲਣ ਲਈ ਸੁਤੰਤਰ ਹਾਂ.. #IStandWithFarmers #Grammys’ । ਇਹ ਪੋਸਟ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।
image source-instagram
ਲਿਲੀ ਸਿੰਘ ਦੀ ਤਾਰੀਫ ਕਰਦੇ ਹੋਏ ਪੰਜਾਬੀ ਐਕਟਰ ਤੇ ਗਾਇਕ ਜਗਦੀਪ ਰੰਧਾਵਾ ਨੇ ਲਿਖਿਆ ਹੈ- ‘ਇਹ ਹੈ ਇੰਡੋ ਕੈਨੇਡੀਅਨ ਯੂ ਟਿਊਬ ਸਟਾਰ ਲਿਲੀ ਸਿੰਘ।
image source-instagram
ਦੁਨੀਆਂ ਦੇ ਸਭ ਤੋਂ ਵੱਡੇ ਅਵਾਰਡ ਗ੍ਰੈਮੀ ਸ਼ੋਅ ਵਿੱਚ "ਮੈਂ ਕਿਸਾਨਾਂ ਦੇ ਨਾਲ ਖੜੀ ਹਾਂ" ਨਾਮ ਦਾ ਮਾਸਕ ਪਾ ਕੇ ਪਹੁੰਚੀ’। ਦੱਸ ਦਈਏ ਪੰਜਾਬੀ ਮੂਲ ਦੀ ਲਿਲੀ ਸਿੰਘ ਯੂ-ਟਿਊਬ ਨਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਹੈ।
View this post on Instagram