ਗ੍ਰੈਮੀ ਅਵਾਰਡ 2022 : ਅਵਾਰਡ ਸ਼ੋਅ 'ਚ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਜਲੀ ਨਾਂ ਦੇਣ ਨੂੰ ਲੈ ਕੇ ਨਾਰਾਜ਼ ਹੋਏ ਫੈਨਜ਼

Reported by: PTC Punjabi Desk | Edited by: Pushp Raj  |  April 04th 2022 01:40 PM |  Updated: April 04th 2022 01:40 PM

ਗ੍ਰੈਮੀ ਅਵਾਰਡ 2022 : ਅਵਾਰਡ ਸ਼ੋਅ 'ਚ ਦਿੱਗਜ਼ ਗਾਇਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਜਲੀ ਨਾਂ ਦੇਣ ਨੂੰ ਲੈ ਕੇ ਨਾਰਾਜ਼ ਹੋਏ ਫੈਨਜ਼

ਗ੍ਰੈਮੀ ਅਵਾਰਡਸ 2022: 3 ਅਪ੍ਰੈਲ ਨੂੰ ਲਾਸ ਵੇਗਾਸ ਦੇ MGM ਗ੍ਰੈਂਡ ਗਾਰਡਨ ਅਰੇਨਾ ਵਿਖੇ 64ਵਾਂ ਸਲਾਨਾ ਗ੍ਰੈਮੀ ਅਵਾਰਡਸ ਆਯੋਜਿਤ ਕੀਤਾ ਗਿਆ। ਇਸ ਸ਼ੋਅ ਤੋਂ ਬਾਅਦ ਇਸ ਦੇ ਪ੍ਰਬੰਧਕਾਂ ਨੂੰ ਸੋਸ਼ਲ ਮੀਡੀਆ ਉੱਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਕਿਉਂਕਿ ਇਸ ਅਵਾਰਡ ਦੇ ਮੈਮੋਰਿਅਮ ਹਿੱਸੇ ਵਿੱਚ ਭਾਰਤੀ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਦਾ ਕੋਈ ਜ਼ਿਕਰ ਨਹੀਂ ਸੀ।

Grammy Awards 2022 didn't mention Lata Mangeshkar in memoriam; fans disappointed Image Source: Twitter

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਾਰਤ ਦੀ ਸਵਰ ਕੋਕਿਲਾ, ਲਤਾ ਜੀ ਨੂੰ ਆਸਕਰ 2022 'ਚ ਵੀ ਸ਼ਰਧਾਂਜਲੀ ਨਹੀਂ ਦਿੱਤੀ ਗਈ। ਇਸ ਦੇ ਚਲਦੇ ਫੈਨਜ਼ ਵਿੱਚ ਭਾਰੀ ਰੋਸ ਸੀ। ਮੁੜ ਅਜਿਹੀ ਘਟਨਾ ਵਾਪਰਨ ਨਾਲ ਫੈਨਜ਼ ਬੇਹੱਦ ਨਿਰਾਸ਼ ਹਨ ਤੇ ਉਹ ਪ੍ਰਬੰਧਕਾਂ ਖਿਲਾਫ ਸੋਸ਼ਲ ਮੀਡੀਆ 'ਤੇ ਆਪਣੇ ਗੁੱਸਾ ਜ਼ਾਹਿਰ ਕਰ ਰਹੇ ਹਨ।

ਬਹੁਤ ਸਾਰੇ ਟਵਿੱਟਰ ਯੂਜ਼ਰਸ ਨੇ ਇਸ ਨੂੰ ਆਸਕਰ ਤੇ ਗੈਮੀ ਅਵਾਰਡ ਵੱਲੋਂ ਭਾਰਤੀ ਕਲਾਕਾਰਾਂ ਦਾ ਅਪਮਾਨ ਦੱਸਿਆ। ਇਨ੍ਹਾਂ ਚੋਂ ਇੱਕ ਯੂਜ਼ਰ ਨੇ ਲਿਖਿਆ: "ਦੁਨੀਆਂ ਦੇ ਸਭ ਤੋਂ ਵੱਡੇ ਸੰਗੀਤ ਆਈਕਨਾਂ ਵਿੱਚੋਂ ਇੱਕ # ਲਤਾ ਮੰਗੇਸ਼ਕਰ ਦੀ ਇਸ ਸਾਲ ਮੌਤ ਹੋ ਗਈ ਅਤੇ "ਯਾਦ ਵਿੱਚ" ਗ੍ਰੈਮੀ ਵਿੱਚ ਜ਼ਿਕਰ ਨਹੀਂ ਹੋ ਸਕਿਆ? ਸੱਚਮੁੱਚ ਇੱਕ ਕੂੜਾ ਸ਼ੋਅ ਹੈ।

ਇਸੇ ਤਰ੍ਹਾਂ, ਇੱਕ ਹੋਰ ਯੂਜ਼ਰਸ ਨੇ ਲਿਖਿਆ, “#Grammys ਨੇ ਪਿਛਲੇ ਸਾਲ ਦੁਨੀਆ ਨੂੰ ਅਲਵਿਦਾ ਕਹਿ ਜਾਣ ਵਾਲੇ ਸਾਰੇ ਸੰਗੀਤਕਾਰਾਂ ਨੂੰ ਯਾਦ ਕੀਤਾ। ਲਤਾ ਮੰਗੇਸ਼ਕਰ ਦੀ ਘਾਟ ਉਨ੍ਹਾਂ ਨੂੰ ਬਹੁਤ ਯਾਦ ਆਈ। “ਵਾਹ, ਗ੍ਰੈਮੀ ਨੇ #ਲਤਾਮੰਗੇਸ਼ਕਰ ਦਾ ਜ਼ਿਕਰ ਕਰਨ ਦੀ ਖੇਚਲ ਵੀ ਨਹੀਂ ਕੀਤੀ। ਕੀ ਤੁਸੀਂ ਗੀਤ ਅਤੇ ਸੰਗੀਤ ਵਿੱਚ ਉਨ੍ਹਾਂ ਦੇ ਪੱਧਰ ਅਤੇ ਯੋਗਦਾਨ ਨੂੰ ਬਾਰੇ ਕੁਝ ਵੀ ਜਾਣਦੇ ਹੋ? #GRAMMYs" ਇੱਕ ਹੋਰ ਲਿਖਿਆ।

Grammy Awards 2022 didn't mention Lata Mangeshkar in memoriam; fans disappointed Image Source: Twitter

ਹੋਰ ਪੜ੍ਹੋ : Oscars 2022: ਲਤਾ ਮੰਗੇਸ਼ਕਰ ਤੇ ਅਦਾਕਾਰ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਨਾਂ ਦੇਣ 'ਤੇ ਫੈਨਜ਼ ਨੇ ਪ੍ਰਗਟਾਇਆ ਰੋਸ

ਲਤਾ ਮੰਗੇਸ਼ਕਰ ਨੇ 1940 ਦੇ ਦਹਾਕੇ ਵਿੱਚ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਸੀ। ਸੱਤ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ, 'ਭਾਰਤ ਦੀ ਸਵਰ ਕੋਕਿਲਾ ' ਨੇ ਕਈ ਹਿੱਟ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਸੀ। ਉਨ੍ਹਾਂ ਨੂੰ ਕੁਈਨ ਆਫ਼ ਮੇਲੋਡੀ ਅਤੇ ਵੌਇਸ ਆਫ਼ ਦ ਮਿਲੇਨੀਅਮ ਵਜੋਂ ਵੀ ਜਾਣਿਆ ਜਾਂਦਾ ਸੀ। ਇਸੇ ਸਾਲ 6 ਫਰਵਰੀ, 2022 ਨੂੰ ਲਤਾ ਮੰਗੇਸ਼ਕਰ ਜੀ ਦਾ ਦੇਹਾਂਤ ਹੋ ਗਿਆ ਤੇ ਭਾਰਤੀ ਸੰਗੀਤ ਜਗਤ ਨੂੰ ਕਦੇ ਨਾਂ ਪੂਰਾ ਪੈਣ ਵਾਲਾ ਘਾਟਾ ਪਿਆ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network