ਗ੍ਰੈਮੀ ਐਵਾਰਡ ਜੇਤੂ ਅਮਰੀਕਨ ਰੈਪਰ ਦੀ ਭੇਦ ਭਰੀ ਹਾਲਤ ‘ਚ ਹੋਈ ਮੌਤ, ਦੋਸਤ ਦੇ ਘਰ ਮ੍ਰਿਤਕ ਹਾਲਤ ‘ਚ ਮਿਲਿਆ ਰੈਪਰ
ਗ੍ਰੈਮੀ ਅਵਾਰਡ ਜੇਤੂ ਅਮਰੀਕਨ ਰੈਪਰ ਕੂਲੀਓ (Coolio) ਦੀ ਭੇਦਭਰੀ ਹਾਲਤ ‘ਚ ਮੌਤ (Death)ਹੋ ਗਈ ਹੈ । ਉਹ ਮ੍ਰਿਤਕ ਹਾਲਤ ‘ਚ ਦੋਸਤ ਦੇ ਘਰ ਮਿਲੇ ਹਨ ।ਉਸ ਦਾ ਪੂਰਾ ਨਾਮ ਆਰਟਿਸ ਲਿਓਨ ਆਈਵੀ ਜੂਨੀਅਰ ਹੈ । ਲਾਸ ਏਂਜਲਸ ‘ਚ ਉਸ ਦੀ ਮੌਤ ਹੋਈ ਹੈ । ਰੈਪਰ ਦੀ ਸਾਲ 1995 ‘ਚ ਆਏ ਗੀਤ ‘ਗੈਂਗਸਟਾਜ਼ ਪੈਰਾਡਾਈਜ਼’ ਨਾਲ ਮਿਊਜ਼ਿਕ ਦੀ ਦੁਨੀਆ ‘ਚ ਪਛਾਣ ਬਣੀ ਸੀ ।
Image Source : Google
ਹੋਰ ਪੜ੍ਹੋ : ਮੌਨੀ ਰਾਏ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਫੈਨਸ ਅਤੇ ਮੀਡੀਆ ਕਰਮੀਆਂ ਦੇ ਨਾਲ ਮਨਾਇਆ ਜਨਮ ਦਿਨ
ਰੈਪਰ ਦੀ ਮੌਤ ਕਿਵੇਂ ਹੋਈ ਇਸ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ । ਕੁਲੀਓ ਦੇ ਖ਼ਾਸ ਦੋਸਤ ਅਤੇ ਮੈਨੇਜਰ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ । ਉਹ ਮਹਿਜ਼ 59 ਸਾਲ ਦਾ ਸੀ । ਕੁਲੀਓ ਦੇ ਮੈਨੇਜਰ ਮੁਤਾਬਕ ਉਸ ਨੇ ਕੁਲੀਓ ਨੂੰ ਬੁੱਧਵਾਰ ਦੀ ਦੁਪਹਿਰ ਇੱਕ ਦੋਸਤ ਦੇ ਘਰ ਬਾਥਰੂਮ ‘ਚ ਬੇਹੋਸ਼ੀ ਦੀ ਹਾਲਤ ‘ਚ ਪਾਇਆ ਸੀ ।
Image Source :Google
ਹੋਰ ਪੜ੍ਹੋ : ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਦਰਸ਼ਨ ਔਲਖ ਅਤੇ ਭਾਈ ਗੁਰਦੇਵ ਸਿੰਘ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਗੀਤ ‘ਪਾਣੀ ਪੰਜਾਬ ਦਾ’
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ‘ਚ ਦੁੱਖ ਦੀ ਲਹਿਰ ਹੈ ਅਤੇ ਹਰ ਕੋਈ ਉਸ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ । ਉਸ ਦੇ ਵਰਕ ਫਰੰਟ ਦੀ ਗੱਲ ਕਰੀਏ ਅੱਸੀ ਦੇ ਦਹਾਕੇ ‘ਚ ਉਸ ਨੇ ਕੈਲਫੋਰਨੀਆ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
Image Source : Google
ਆਪਣੇ ਪਹਿਲੇ ਹਿੱਟ ਗੀਤ ‘ਗੈਂਗਸਟਾਜ਼ ਪੈਰਾਡਾਈਜ਼’ ਤੋਂ ਬਾਅਦ ਉਸ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ । ਉਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਮਾਈ ਸੋਲ, ਕੇਨਨ ਐਂਡ ਕੇਲ, ਅਤੇ ਹੇਅਰ ਇਟ ਗੋਜ਼ ਸ਼ਾਮਿਲ ਹਨ ।