ਗੋਵਿੰਦਾ ਦਾ ਭਾਣਜੇ ਕ੍ਰਿਸ਼ਨਾ ਅਭਿਸ਼ੇਕ ਨਾਲ ਹੋਇਆ ਪੈਚਅੱਪ, ਭਾਣਜੇ ਦੀ ਮੁਆਫ਼ੀ ਨੂੰ ਕੀਤਾ ਸਵੀਕਾਰ, ਕਿਹਾ ‘ਤੁਸੀਂ ਮੇਰੀ ਪਿਆਰੀ ਭੈਣ ਦੇ ਬੱਚੇ ਹੋ’

Reported by: PTC Punjabi Desk | Edited by: Shaminder  |  June 13th 2022 04:00 PM |  Updated: June 13th 2022 04:18 PM

ਗੋਵਿੰਦਾ ਦਾ ਭਾਣਜੇ ਕ੍ਰਿਸ਼ਨਾ ਅਭਿਸ਼ੇਕ ਨਾਲ ਹੋਇਆ ਪੈਚਅੱਪ, ਭਾਣਜੇ ਦੀ ਮੁਆਫ਼ੀ ਨੂੰ ਕੀਤਾ ਸਵੀਕਾਰ, ਕਿਹਾ ‘ਤੁਸੀਂ ਮੇਰੀ ਪਿਆਰੀ ਭੈਣ ਦੇ ਬੱਚੇ ਹੋ’

ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱਡ ਅਦਾਕਾਰ ਗੋਵਿੰਦਾ (Govinda)  ਅਤੇ ਉਸ ਦੇ ਭਾਣਜੇ ਕ੍ਰਿਸ਼ਨਾ ਅਭਿਸ਼ੇਕ  (Krushna Abhishek ) ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ । ਕਈ ਵਾਰ ਦੋਨਾਂ ਦੇ ਝਗੜੇ ਦੀਆਂ ਖਬਰਾਂ ਵੀ ਨਸ਼ਰ ਹੋਈਆਂ । ਜਿਸ ਤੋਂ ਬਾਅਦ ਇਹ ਝਗੜਾ ਏਨਾਂ ਜਿਆਦਾ ਵਧ ਗਿਆ ਕਿ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਦੋਵੇਂ ਇੱਕ ਦੂਜੇ ‘ਤੇ ਨਿਸ਼ਾਨਾ ਸਾਧਦੇ ਨਜਰ ਆਏ ਸਨ ।

govinda and krushna Abhishek ,,,-min

ਹੋਰ ਪੜ੍ਹੋ : ਕ੍ਰਿਸ਼ਨਾ ਅਭਿਸ਼ੇਕ ਹੋਏ ਭਾਵੁਕ, ਨਮ ਅੱਖਾਂ ਦੇ ਨਾਲ ਮਾਮੇ ਗੋਵਿੰਦਾ ਤੋਂ ਮੰਗੀ ਮਾਫ਼ੀ 

ਪਰ ਲੱਗਦਾ ਹੈ ਕਿ ਅਦਾਕਾਰ ਗੋਵਿੰਦਾ ਨੇ ਕ੍ਰਿਸ਼ਨਾ ਅਭਿਸ਼ੇਕ ਨੂੰ ਮੁਆਫ ਕਰ ਦਿੱਤਾ ਹੈ । ਗੋਵਿੰਦਾ ਨੇ ਦਿਲ ਛੂਹ ਲੈਣ ਵਾਲੇ ਇੱਕ ਬਿਆਨ ਦੇ ਨਾਲ ਕ੍ਰਿਸ਼ਨਾ ਅਭਿਸ਼ੇਕ ਦੀ ਮੁਆਫ਼ੀ ਨੂੰ ਸਵੀਕਾਰ ਕਰ ਲਿਆ ਹੈ । ਉਨ੍ਹਾਂ ਨੇ ਕ੍ਰਿਸ਼ਨਾ ਅਭਿਸ਼ੇਕ ਨੂੰ ਕਿਹਾ ਹੈ ਕਿ ‘ਤੁਸੀਂ ਅਤੇ ਆਰਤੀ ਮੇਰੀ ਪਿਆਰੀ ਭੈਣ ਦੇ ਬੱਚੇ ਹੋ'।ਜਿਸ ਤੋਂ ਬਾਅਦ ਗੋਵਿੰਦਾ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ ।

Krushna Abhishek breaks into tears and says he misses Govinda a lot Image Source: Twitterਹੋਰ ਪੜ੍ਹੋ : ਅਦਾਕਾਰ ਗੋਵਿੰਦਾ ਨੇ ਰਿਲੀਜ਼ ਕੀਤਾ ਆਪਣਾ ਨਵਾਂ ਗੀਤ, ਸਰੋਤਿਆਂ ਨੇ ਦੱਸਿਆ ਗੀਤ ਨੂੰ ਬਕਵਾਸ

ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਦੋਨਾਂ ਦਰਮਿਆਨ ਕੁਝ ਵੀ ਠੀਕ ਨਹੀਂ ਸੀ ਚੱਲ ਰਿਹਾ । ਹਾਲ ਹੀ ‘ਚ ਮਨੀਸ਼ ਪੌਲ ਦੇ ਸ਼ੋਅ ‘ਚ ਕ੍ਰਿਸ਼ਨਾ ਅਭਿਸ਼ੇਕ ਕਾਫੀ ਰੋਏ ਸਨ ਅਤੇ ਗੋਵਿੰਦਾ ਤੋਂ ਮੁਆਫੀ ਵੀ ਮੰਗੀ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਮਾਮਾ ਗੋਵਿੰਦਾ ਨੂੰ ਬਹੁਤ ਮਿਸ ਕਰ ਰਹੇ ਹਨ ।

ਜਿਸ ਤੋਂ ਬਾਅਦ ਗੋਵਿੰਦਾ ਨੇ ਵੀ ਕ੍ਰਿਸ਼ਨਾ ਨੂੰ ਮੁਆਫ ਕਰ ਦਿੱਤਾ ਸੀ । ਗੋਵਿੰਦਾ ਅਤੇ ਕ੍ਰਿਸ਼ਨਾ ਵਿਚਾਲੇ ਪੈਚਅੱਪ ਦੀਆਂ ਖ਼ਬਰਾਂ ਨੂੰ ਲੈ ਕੇ ਹਰ ਕੋਈ ਖੁਸ਼ ਹੈ । ਦੋਵਾਂ ਨੁੰ ਇੱਕਠੇ ਦੇਖ ਕੇ ਸਭ ਖੁਸ਼ ਹਨ । ਗੋਵਿੰਦਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਉਹ ਕਈ ਰਿਆਲਟੀ ਸ਼ੋਅਜ ‘ਚ ਵੀ ਨਜਰ ਆ ਰਹੇ ਹਨ ।

 

View this post on Instagram

 

A post shared by Govinda (@govinda_herono1)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network