ਵਧੀਆ ਸਿਹਤ ਲਈ ਜ਼ਰੂਰੀ ਹੈ ਪੂਰੀ ਨੀਂਦ, ਉਨੀਂਦਰੇ ਰਹਿਣ ਨਾਲ ਹੋ ਸਕਦੀਆਂ ਹਨ ਕਈ ਬਿਮਾਰੀਆਂ
ਜਿਵੇਂ ਕਿਸੇ ਮਸ਼ੀਨ ਨੂੰ ਤੇਲ ਅਤੇ ਮੁਰੰਮਤ ਦੀ ਲੋੜ ਪੈਂਦੀ ਹੈ । ਉਸੇ ਤਰ੍ਹਾਂ ਸਾਡੇ ਸਰੀਰ ਨੂੰ ਖੁਰਾਕ ਦੇ ਨਾਲ ਨਾਲ ਪੂਰੀ ਨੀਂਦ ਦੀ ਵੀ ਜ਼ਰੂਰਤ ਹੁੰਦੀ ਹੈ ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਸਾਡਾ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ । ਜਦੋਂਕਿ ਰਾਤ ਨੂੰ ਸਮੇਂ ਸਿਰ ਸੌਣ ਵਾਲੇ ਵਿਅਕਤੀ ਸਵੇਰੇ ਜਲਦੀ ਉੱਠਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਵੀ ਵਧੀਆ ਤਰੀਕੇ ਨਾਲ ਹੁੰਦੇ ਹਨ ।
ਹੋਰ ਪੜ੍ਹੋ : ਕੱਚੇ ਅੰਬ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ
ਨੀਂਦ ਦੀ ਕਮੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੇ ਲੱਛਣਾਂ 'ਚ ਚਿੜਚਿੜਾਪਨ, ਖ਼ਰਾਬ ਫ਼ੈਸਲਾ, ਉਦਾਸੀ, ਯਾਦਦਾਸ਼ਤ ਦੀ ਕਮੀ ਸ਼ਾਮਲ ਹਨ।
ਇਸ ਤਰ੍ਹਾਂ ਅਜਿਹੇ 'ਚ ਸਾਨੂੰ ਆਪਣੀ ਨੀਂਦ ਦੇ ਸ਼ੈਡਿਊਲ ਨੂੰ ਦੁਬਾਰਾ ਤੈਅ ਕਰਨਾ ਜ਼ਰੂਰੀ ਹੁੰਦਾ ਹੈ। ਸਿਹਤਮੰਦ ਨੀਂਦ ਤੋਂ ਬਗੈਰ ਅਸੀਂ ਸਿਹਤ ਦੇ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਨੀਂਦ ਸਿੱਖਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ 'ਚ ਸੁਧਾਰ ਲਿਆਉਂਦੀ ਹੈ।ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਘੱਟੋ-ਘੱਟ 8 ਘੰਟੇ ਸੌਣਾ ਚਾਹੀਦਾ ਹੈ, ਪਰ ਜ਼ਿਆਦਾਤਰ ਲੋਕ ਅਜਿਹਾ ਕਰਨ 'ਚ ਅਸਫਲ ਰਹਿੰਦੇ ਹਨ।