ਗੋਲਡੀ ਦਾ ਨਵਾਂ ਗੀਤ ‘ਕਿਸ ਦੇ ਕੋਲ ਗੱਲ ਨਾ ਕਰੀ’ ਹੋਇਆ ਰਿਲੀਜ਼, ਪਰਮੀਸ਼ ਵਰਮਾ ਤੇ ਨਿਕੀਤ ਢਿੱਲੋਂ ਦੀ ਲਵ ਕਮਿਸਟਰੀ ਜਿੱਤ ਰਹੀ ਹੈ ਹਰ ਇੱਕ ਦਾ ਦਿਲ, ਦੇਖੋ ਵੀਡੀਓ
ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਦੇਸੀ ਕਰਿਊ ਜੋ ਕਿ ਆਪਣੇ ਨਵੇਂ ਸਿੰਗਲ ਟਰੈਕ ‘ਕਿਸ ਦੇ ਕੋਲ ਗੱਲ ਨਾ ਕਰੀ’ (kise de kol gal na kari) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ। ਇਸ ਗੀਤ ਨੂੰ ਲੈ ਕੇ ਪ੍ਰਸ਼ੰਸਕ ਬਹੁਤ ਬੇਸਰਬੀ ਦੇ ਨਾਲ ਉਡੀਕ ਕਰ ਰਹੇ ਸੀ।
image source-youtube
ਹੋਰ ਪੜ੍ਹੋ : ਜਗਜੀਤ ਸੰਧੂ ਦੇ ਬਰਥਡੇਅ ‘ਤੇ ਦੋਸਤਾਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਐਕਟਰ ਨੇ ਵੀਡੀਓ ਸਾਂਝੀ ਕਰਕੇ ਕੀਤਾ ਧੰਨਵਾਦ
image source-youtube
ਰੂਹੀ ਪਿਆਰ ਨੂੰ ਗੋਲਡੀ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਇਸ ਗੀਤ ਚ ਪੇਸ਼ ਕੀਤਾ ਹੈ। ਗਾਣੇ ਦੇ ਬੋਲਾਂ ਨੂੰ ਪਰਮੀਸ਼ ਵਰਮਾ ਤੇ ਨਿਕੀਤ ਢਿੱਲੋਂ (Nikeet Dhillon) ਨੇ ਬਹੁਤ ਕਮਾਲ ਦੀ ਅਦਾਕਾਰੀ ਦੇ ਨਾਲ ਵੀਡੀਓ 'ਚ ਪੇਸ਼ ਕੀਤਾ ਹੈ। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਸਿੰਘ ਜੀਤ ਚਣਕੋਈਆ ਦੀ ਕਲਮ ‘ਚੋਂ ਨਿਕਲੇ ਨੇ । ਗਾਣੇ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਹੈ ਸੁੱਖਬੀਰ ਸਿੰਘ ਗਿੱਲ ਨੇ। ਇਸ ਗਾਣੇ ਨੂੰ Navrattan Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ ।
image source-youtube
ਗੋਲਡੀ ਇਸ ਤੋਂ ਪਹਿਲਾਂ ਵੀ ਕਈ ਗੀਤ ਜਿਵੇਂ ‘ਦੱਸੀ ਨਾ ਮੇਰੇ ਬਾਰੇ’, ‘Don’t Like’, ਰੰਗ ਦੀ ਪੱਕੀ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਸਿੰਘਮ ‘ਚ ਵੀ ਗੀਤ ਗਾ ਚੁੱਕੇ ਨੇ ।