ਦੇਖੋ ਵੀਡੀਓ : ਗੋਲਡੀ ਤੇ ਕਰਨ ਔਜਲਾ ਦਾ ਨਵਾਂ ਗੀਤ ‘Don't Like’ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਛਾਇਆ ਟਰੈਂਡਿੰਗ ‘ਚ
ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਗੋਲਡੀ ਦੇਸੀ ਕਰਿਊ ਵਾਲੇ ਆਪਣਾ ਨਵਾਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਕਾਫੀ ਟਾਈਮ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਆਏ ਨੇ ।
ਹੋਰ ਪੜ੍ਹੋ : ਦੇਖੋ ਵੀਡੀਓ : A-Kay ਆਪਣੇ ਨਵੇਂ ਗੀਤ ‘ਜ਼ਿੰਦਗੀ’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ
‘Don't Like’ ਟਾਈਟਲ ਹੇਠ ਸੈਂਡ ਤੇ ਚੱਕਵੀਂ ਬੀਟ ਵਾਲਾ ਸੌਂਗ ਹੈ । ਇਸ ਗੀਤ ਨੂੰ ਗੋਲਡੀ ਨੇ ਗਾਇਆ ਹੈ ਤੇ ਗਾਇਕੀ ਚ ਸਾਥ ਦਿੱਤਾ ਹੈ ਕਰਨ ਔਜਲਾ ਨੇ ।
ਇਸ ਗੀਤ ਦੇ ਬੋਲ ਖੁਦ ਕਰਨ ਔਜਲਾ ਨੇ ਲਿਖੇ ਨੇ । ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਗਾਣੇ ਦਾ ਵੀਡੀਓ Savio & Yug ਨੇ ਤਿਆਰ ਕੀਤਾ ਹੈ । Sony Music India ਦੇ ਲੇਬਲ ਹੇਠ ਗੀਤ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਇਹ ਗੀਤ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਟਰੈਂਡਿੰਗ ਚ ਚੱਲ ਰਿਹਾ ਹੈ ।