ਦਿ ਕਪਿਲ ਸ਼ਰਮਾ ਸ਼ੋਅ ਦੇ ਸੈੱਟ 'ਤੇ ਪਹੁੰਚੀ ਭਾਰਤ ਦੀ 'ਗੋਲਡਨ ਗਰਲਸ', ਕਪਿਲ ਸ਼ਰਮਾ ਨੇ ਸ਼ੇਅਰ ਕੀਤੀਆਂ ਤਸਵੀਰਾਂ
The Kapil Sharma Show: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਦੂਜੇ ਪਾਸੇ ਫੈਨਜ਼ ਵੀ ਇਸ ਸ਼ੋਅ ਦੇ ਨਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਪਿਲ ਨੇ ਫੈਨਜ਼ ਦਾ ਉਤਸ਼ਾਹ ਵਧਾਉਣ ਨਵੇਂ ਸੀਜ਼ਨ ਦੇ ਸੈੱਟ ਤੋਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਭਾਰਤ ਭਾਰਤ ਦੀ 'ਗੋਲਡਨ ਗਰਲਸ' ਕਪਿਸ਼ ਸ਼ਰਮਾ ਦੇ ਨਾਲ ਨਜ਼ਰ ਆ ਰਹੀਆਂ ਹਨ।
image From intsagram
ਕਪਿਲ ਸ਼ਰਮਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਜਲਦ ਹੀ ਕਪਿਲ ਸ਼ਰਮਾ ਆਪਣੇ ਸ਼ੋਅ, 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨਾਲ ਮੁੜ ਟੀਵੀ 'ਤੇ ਵਾਪਸੀ ਕਰ ਰਹੇ ਹਨ। ਇਸ ਬਾਰੇ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕੀਤੀ ਹੈ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਕਪਿਲ ਨੇ ਇਹ ਵੀ ਲਿਖਿਆ ਹੈ ਕਿ ਸ਼ੋਅ 10 ਸਤੰਬਰ ਨੂੰ ਇੱਕ ਨਵੇਂ ਅਵਤਾਰ ਵਿੱਚ ਵਾਪਸੀ ਕਰ ਰਿਹਾ ਹੈ। ਕਪਿਲ ਸ਼ਰਮਾ ਨੇ ਆਪਣੇ ਨਵੇਂ ਸ਼ੋਅ ਦੀਆਂ ਕਈ ਬੀਟੀਐਸ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
image From intsagram
ਇਨ੍ਹਾਂ ਤਸਵੀਰਾਂ 'ਚ ਕਪਿਲ ਕੌਮਨਵੈਲਥ ਗੇਮਜ਼ 2022 'ਚ ਦੇਸ਼ ਲਈ ਮੈਡਲ ਜਿੱਤਣ ਵਾਲੇ ਐਥਲੀਟਾਂ ਨਾਲ ਨਜ਼ਰ ਆ ਰਹੇ ਹਨ। ਆਪਣੀ ਪੋਸਟ 'ਚ ਇਨ੍ਹਾਂ ਮਹਿਲਾ ਖਿਡਾਰੀਆਂ ਨੂੰ 'ਗੋਲਡਨ ਗਰਲਜ਼' ਦਾ ਟੈਗ ਦਿੰਦੇ ਹੋਏ ਕਪਿਲ ਨੇ ਕੈਪਸ਼ਨ 'ਚ ਲਿਖਿਆ, 'It was a pleasure hosting our Golden Girls on #tkss who made the whole Nation proud in CommonWealth Games 2022? ??'
Pic 1 - @pvsindhu1 gold medal in badminton ?
Pic 2 - #lovelychoubey Gold Medal in Lawn Bowl.
Pic 3 - @zareennikhat Gold Medal in Boxing ?
Pic 4 - #ruparanitirkey Gold Medal in Lawn Bowl
Pic 5 - #pinkisingh Gold Medal in Lawn Bowl.
Pic 6 - #nayanmonisaikia Gold Medal in Lawn Bowl.
Pic 7 - Me with no medal but New shades ?
??????? Coming soon on 10th September only on @sonytvofficial @team.kapilsharma"
ਦਿ ਕਪਿਲ ਸ਼ਰਮਾ ਸ਼ੋਅ ਦੀਆਂ ਤਾਜ਼ਾ ਤਸਵੀਰਾਂ 'ਚ ਕਪਿਲ ਨੀਲੇ ਰੰਗ ਦੀ ਸਵੈਟ ਸ਼ਰਟ ਅਤੇ ਚਿੱਟੇ ਰੰਗ ਦੀ ਡੈਨਿਮ ਜੀਂਸ ਪਹਿਨੇ ਹੋਏ ਸਮਾਰਟ ਲੁੱਕ 'ਚ ਨਜ਼ਰ ਆਏ। ਕਪਿਲ ਦੇ ਵਜ਼ਨ ਘਟਾਉਣ ਦੀਆਂ ਖ਼ਬਰਾਂ ਪਹਿਲਾਂ ਹੀ ਸੁਰਖੀਆਂ ਬਟੋਰ ਚੁੱਕੀਆਂ ਹਨ ਅਤੇ ਹੁਣ ਇਨ੍ਹਾਂ ਤਾਜ਼ਾ ਤਸਵੀਰਾਂ ਵਿੱਚ ਕਾਮੇਡੀਅਨ ਨੂੰ ਵੀ ਤਾਰੀਫਾਂ ਮਿਲ ਰਹੀਆਂ ਹਨ। ਇੱਕ ਫੈਨ ਨੇ ਕਪਿਲ ਦੀ ਸੋਲੋ ਫੋਟੋ 'ਤੇ ਕਮੈਂਟ ਕਰਦੇ ਹੋਏ ਲਿਖਿਆ, 'ਮਿਲੀਅਨ ਡਾਲਰ ਮੁਸਕਾਨ।' ਇੱਕ ਹੋਰ ਫੈਨ ਨੇ ਲਿਖਿਆ, 'ਡਬਲ ਚਿਨ ਕਿੱਥੇ ਗਈ?' ਇੱਕ ਹੋਰ ਨੇ ਲਿਖਿਆ, 'ਇਹ ਸ਼ਾਨਦਾਰ ਹੈ।'
image From intsagram
ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਨੇ ਆਪਣੀ ਨਵੀਂ ਬਾਲੀਵੁੱਡ ਫ਼ਿਲਮ ਦਾ ਕੀਤਾ ਐਲਾਨ, ਜੌਨ ਇਬ੍ਰਾਹਿਮ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ
ਦਿ ਕਪਿਲ ਸ਼ਰਮਾ ਸ਼ੋਅ 2016 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਤਿੰਨ ਸੀਜ਼ਨਾਂ ਵਿੱਚ 387 ਐਪੀਸੋਡ ਪ੍ਰਸਾਰਿਤ ਕੀਤੇ ਗਏ ਹਨ। ਪਿਛਲੇ ਸੀਜ਼ਨ ਦਾ ਆਖ਼ਰੀ ਐਪੀਸੋਡ ਇਸ ਸਾਲ ਜੂਨ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਲਾਕਾਰਾਂ ਨੇ ਇੱਕ ਬ੍ਰੇਕ ਲਿਆ ਅਤੇ ਕਾਮੇਡੀ ਸ਼ੋਅਸ ਦੇ ਟੂਰ ਲਈ ਅਮਰੀਕਾ ਅਤੇ ਕੈਨੇਡਾ ਗਏ ਸਨ।
View this post on Instagram