ਕਈ ਬਿਮਾਰੀਆਂ ਦਾ ਇੱਕ ਇਲਾਜ਼ ਹੈ ਬੱਕਰੀ ਦਾ ਦੁੱਧ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
ਬੱਕਰੀ ਦਾ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਬੱਕਰੀ ਦੇ ਦੁੱਧ 'ਚ ਮੈਗਨੀਸ਼ੀਅਮ, ਕੈਲਸ਼ੀਅਮ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ ਏ, ਬੀ 2, ਸੀ ਅਤੇ ਡੀ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਬੱਕਰੀ ਦੇ ਦੁੱਧ 'ਚ ਮੌਜੂਦ ਮੈਗਨੀਸ਼ੀਅਮ ਦਿਲ ਦੀ ਧੜਕਣ ਲਈ ਕਾਫੀ ਵਧੀਆ ਹੁੰਦਾ ਹੈ। ਇਸ ਨਾਲ ਕੌਲੇਸਟਰੋਲ ਦੀ ਖਤਰਾ ਘੱਟ ਰਹਿੰਦਾ ਹੈ।
ਹੋਰ ਪੜ੍ਹੋ :
ਬੱਕਰੀ ਦੇ ਦੁੱਧ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਸਰੀਰ ਦਾ ਭਾਰ ਘੱਟ ਕਰਦੇ ਹਨ। ਬੱਕਰੀ ਦਾ ਦੁੱਧ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ 'ਚ ਆਇਰਨ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ। ਬੱਕਰੀ ਦੇ ਦੁੱਧ 'ਚ ਫੈਟ ਦੀ ਮਾਤਰਾ ਘੱਟ ਹੋਣ ਕਾਰਨ ਇਹ ਜਲਦੀ ਪਚ ਜਾਂਦਾ ਹੈ।
ਇਸ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ। ਕੁਝ ਮਾਹਿਰਾਂ ਵੱਲੋਂ ਡੇਂਗੂ ਦੇ ਬੁਖਾਰ ਦੇ ਇਲਾਜ ਦਾ ਹੱਲ ਬੱਕਰੀ ਦਾ ਦੁੱਧ ਦੱਸਿਆ ਜਾਂਦਾ ਹੈ । ਇਸ ਦੁੱਧ ਬਾਰੇ ਹਾਲਾਂਕਿ ਕੋਈ ਵਿਗਿਆਨਕ ਖੋਜ ਨਹੀਂ ਹੋਈ ਹੈ ਪਰ ਲੋਕ ਡੇਂਗੂ ਠੀਕ ਕਰਨ ਲਈ ਇਸ ਦਾ ਸਹਾਰਾ ਲੈ ਰਹੇ ਹਨ।