ਬਠਿੰਡਾ ‘ਚ ਮਿਸ ਪੀਟੀਸੀ ਪੰਜਾਬੀ 2022 ਦੇ Pre Auditions ਲਈ ਮੁਟਿਆਰਾਂ ਹੋ ਜਾਣ ਤਿਆਰ

Reported by: PTC Punjabi Desk | Edited by: Lajwinder kaur  |  February 10th 2022 06:20 PM |  Updated: February 10th 2022 06:37 PM

ਬਠਿੰਡਾ ‘ਚ ਮਿਸ ਪੀਟੀਸੀ ਪੰਜਾਬੀ 2022 ਦੇ Pre Auditions ਲਈ ਮੁਟਿਆਰਾਂ ਹੋ ਜਾਣ ਤਿਆਰ

ਲਓ ਜੀ ਬਹੁਤ ਜਲਦ ਪੀਟੀਸੀ ਪੰਜਾਬੀ ਦੇ ਹਰਮਨ ਪਿਆਰੇ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ ਦਾ ਪ੍ਰੀ-ਆਡੀਸ਼ਨ ਸ਼ੁਰੂ ਹੋ ਜਾਣ ਰਹੇ ਹਨ। ਇੱਕ ਵਾਰ ਫਿਰ ਤੋਂ ਮੁਟਿਆਰਾਂ ਆਪਣੇ ਸੁਫ਼ਨੇ ਨੂੰ ਪੂਰਾ ਕਰ ਸਕਦੀਆਂ ਨੇ। ਪੀਟੀਸੀ ਨੈੱਟਵਰਕ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਹਮੇਸ਼ਾ ਹੀ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ, ਨੌਜਵਾਨ ਪੀੜੀ ਨੂੰ ਮੌਕਾ ਦਿੰਦੇ ਨੇ ਆਪਣੇ ਸੁਫਨਿਆਂ ਪੂਰੇ ਕਰਨ ਦਾ । ਜਿਸ ਕਰਕੇ ਇਸ ਪੀਟੀਸੀ ਦੇ ਰਿਆਲਟੀ ਸ਼ੋਅਜ਼ ਨੇ ਮਨੋਰੰਜਨ ਜਗਤ ਨੂੰ ਕਈ ਨਾਮੀ ਕਲਾਕਾਰ ਦਿੱਤੇ ਨੇ।

ਹੋਰ ਪੜ੍ਹੋ : ਬੁਆਏਕੱਟ ਵਾਲਾਂ 'ਚ ਨਜ਼ਰ ਆਈ ਇਸ ਕਿਊਟ ਬੱਚੀ ਨੂੰ ਪਹਿਚਾਣਾ ਵੱਡਾ ਚੈਲੇਂਜ ਹੈ, ਇਸ ਚੋਟੀ ਦੀ ਅਭਿਨੇਤਰੀ ਦੇ ਅੱਗੇ ਵੱਡੇ-ਵੱਡੇ ਹੀਰੋ ਵੀ ਭਰਦੇ ਨੇ ਪਾਣੀ

Miss PTC Punjabi Pre Audition 2022, Bathinda 25th february

ਇਸ ਫਲਸਫੇ ਨੂੰ ਅੱਗੇ ਤੋਰਦੇ ਹੋਏ ਮੁਟਿਆਰਾਂ ਦੇ ਸੁਫਨਿਆਂ ਨੂੰ ਖੰਭ ਦੇਣ ਵਾਲਾ ਸ਼ੋਅ ਮਿਸ ਪੀਟੀਸੀ ਪੰਜਾਬੀ 2022 (MISS PTC PUNJABI 2022) ਆ ਰਿਹਾ ਹੈ। ਜੀ ਹਾਂ ਮੁਟਿਆਰ ਹੋ ਜਾਣ ਤਿਆਰ ਬਠਿੰਡਾ ਪ੍ਰੀ-ਆਡੀਸ਼ਨ ਲਈ ।

ਹੋਰ ਪੜ੍ਹੋ : ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਫ਼ਿਲਮ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

Miss PTC Punjabi 2022 bathinda

25 ਫਰਵਰੀ ਨੂੰ ਮਿਸ ਪੀਟੀਸੀ ਪੰਜਾਬੀ 2022 ਦਾ ਪ੍ਰੀ-ਆਡੀਸ਼ਨ ਹੋਣ ਜਾ ਰਿਹਾ ਹੈ । ਸੋ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਵਾਲੀਆਂ ਮੁਟਿਆਰਾਂ  25 ਫਰਵਰੀ ਦਿਨ ਸ਼ੁੱਕਰਵਾਰ ਨੂੰ ਇਸ ਦੱਸੇ ਹੋਏ ਪਤੇ ‘ਤੇ ਸਵੇਰੇ 11 ਵਜੇ ਪਹੁੰਚ ਜਾਣ। ਪਤਾ- ‘ਬਾਬਾ ਫ਼ਰੀਦ ਗਰੁੱਪ ਆਫ Institutions Bathinda, Punjab। ਇਸ ਤੋਂ ਬਾਅਦ ਲੁਧਿਆਣਾ ਤੇ ਮੁਹਾਲੀ ਹੋਣਗੇ ਮਿਸ ਪੀਟੀਸੀ ਪੰਜਾਬੀ ਦੇ ਪ੍ਰੀ-ਆਡੀਸ਼ਨ। ਪ੍ਰੀ-ਆਡੀਸ਼ਨ ਸੰਬੰਧੀ ਹੋਰ ਜਾਣਕਾਰੀ ਇਸ ਹੇਠ ਦਿੱਤੀ ਹੋਈ ਵੀਡੀਓ ‘ਤੇ ਲੈ ਸਕਦੇ ਹੋ।

 

View this post on Instagram

 

A post shared by PTC Punjabi (@ptcpunjabi)

ਉਮੀਦਵਾਰ ਮੁਟਿਆਰਾਂ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ  ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਆਪਣੇ ਨਾਲ ਤਿੰਨ ਤਸਵੀਰਾਂ ਲੈ ਕੇ ਆਉਣ । ਇਸ ਤੋਂ ਇਲਾਵਾ ਏਜ ਪਰੂਫ ਵਾਲਾ ਕੋਈ ਵੀ ਦਸਤਾਵੇਜ਼ ਅਤੇ ਨਾਲ ਹੀ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਨਾਲ ਲਿਆਉਣਾ ਲਾਜ਼ਮੀ ਹੈ। ਸੋ ਮਿਸ ਪੀਟੀਸੀ ਪੰਜਾਬੀ ਬਾਰੇ ਹੋਣ ਜਾਣਕਾਰੀ ਦੇ ਲਈ ਜੁੜ ਰਹੋ ਪੀਟੀਸੀ ਪੰਜਾਬੀ ਦੇ ਫੇਸਬੁਕ ਪੇਜ਼ ਜਾਂ ਫਿਰ ਪੀਟੀਸੀ ਪਲੇਅ ਐਪ ਦੇ ਨਾਲ।

 

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network