ਗਿੱਪੀ ਗਰੇਵਾਲ ਦੀ ਪਰਿਵਾਰ ਦੇ ਨਾਲ ਨਵੀਂ ਤਸਵੀਰ ਆਈ ਸਾਹਮਣੇ, ਬੱਚਿਆਂ ਅਤੇ ਪਤਨੀ ਨਾਲ ਲੰਡਨ ਬ੍ਰਿਜ਼ ਦੀ ਸੈਰ ਕਰਦੇ ਆਏ ਨਜ਼ਰ

Reported by: PTC Punjabi Desk | Edited by: Lajwinder kaur  |  September 15th 2022 08:17 PM |  Updated: September 15th 2022 08:09 PM

ਗਿੱਪੀ ਗਰੇਵਾਲ ਦੀ ਪਰਿਵਾਰ ਦੇ ਨਾਲ ਨਵੀਂ ਤਸਵੀਰ ਆਈ ਸਾਹਮਣੇ, ਬੱਚਿਆਂ ਅਤੇ ਪਤਨੀ ਨਾਲ ਲੰਡਨ ਬ੍ਰਿਜ਼ ਦੀ ਸੈਰ ਕਰਦੇ ਆਏ ਨਜ਼ਰ

Gippy Grewal's New Family Pic: ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ-3’ ਦੀ ਸ਼ੂਟਿੰਗ ਲੰਡਨ ‘ਚ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਨਾਲ ਹੀ ਹੈ। ਦੱਸ ਦਈਏ ਕੈਰੀ ਆਨ ਜੱਟਾ-3 ਚ ਸ਼ਿੰਦਾ ਵੀ ਬਾਲ ਕਲਾਕਾਰ ਦੇ ਰੂਪ ‘ਚ ਨਜ਼ਰ ਆਵੇਗਾ। ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਨੇ ਇੱਕ ਪਿਆਰੀ ਜਿਹੀ ਪਰਿਵਾਰਕ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਜਿਸ ਉੱਤੇ ਯੂਜ਼ਰਸ ਖੂਬ ਪਿਆਰ ਲੁੱਟਾ ਰਹੇ ਹਨ।

shinda grewal and gippy grewal with binnu dhillon Image Source : Instagram

ਹੋਰ ਪੜ੍ਹੋ : ‘ਛੱਲੇ ਮੁੰਦੀਆਂ’ ਫ਼ਿਲਮ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਐਮੀ, ਮੈਂਡੀ ਤੇ ਕੁਲਵਿੰਦਰ ਵਿਆਹ ਨੂੰ ਲੈ ਕੇ ਪਏ ਭੰਬਲਭੂਸੇ ‘ਚ

actor gippy grewal with family Image Source : Instagram

ਰਵਨੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੇ ਪਤੀ ਗਿੱਪੀ ਗਰੇਵਾਲ ਅਤੇ ਆਪਣੇ ਤਿੰਨੋ ਪੁੱਤਰ ਏਕਮ, ਸ਼ਿੰਦਾ ਅਤੇ ਗੁਰਬਾਜ਼ ਦੇ ਨਾਲ ਲੰਡਨ ਬ੍ਰਿਜ਼ ਉੱਤੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਉਨ੍ਹਾਂ ਨੇ ਫੈਮਿਲੀ ਅਤੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ। ਗਿੱਪੀ ਗਰੇਵਾਲ ਨੇ ਵੀ ਖੁਦ ਕਮੈਂਟ ਕਰਦੇ ਹੋਏ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਪਿਆਰੀ ਫੈਮਿਲੀ।

Gippy Grewal son Gurbaaz Grewal-min Image Source : Instagram

ਦੱਸ ਦਈਏ ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਇੱਕ ਹੋਰ ਫ਼ਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੇ ਨਾਲ ‘ਮੌਜਾਂ ਹੀ ਮੌਜਾਂ’ ਦਾ ਪੋਸਟਰ ਸ਼ੇਅਰ ਕੀਤਾ ਹੈ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਹਨੀਮੂਨ, ਫੱਟੇ ਦਿੰਦੇ ਚੱਕ ਪੰਜਾਬੀ, ਛਿੰਦਾ ਛਿੰਦਾ ਨੋ ਪਾਪਾ ਅਤੇ ਕਈ ਹੋਰ ਫ਼ਿਲਮਾਂ ਹਨ, ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣਗੀਆਂ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network