ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦਾ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕਿਹਾ- ਮਿਸ ਯੂ ਚਾਚਾ ਜੀ

Reported by: PTC Punjabi Desk | Edited by: Pushp Raj  |  December 17th 2022 06:17 PM |  Updated: December 17th 2022 06:22 PM

ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦਾ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕਿਹਾ- ਮਿਸ ਯੂ ਚਾਚਾ ਜੀ

Shinda Grewal shares pics with Sidhu Moose wala: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਬੱਚਿਆਂ ਦੇ ਬੇਹੱਦ ਨਜ਼ਦੀਕੀ ਸਨ। ਸਿੱਧੂ ਮੂਸੇ ਵਾਲਾ ਦਾ ਗੀਤ ‘ਸੋ ਹਾਈ’ ਗਿੱਪੀ ਦੇ ਹੀ ਮਿਊਜ਼ਿਕ ਬੈਨਰ ਹੰਬਲ ਮਿਊਜ਼ਿਕ ’ਤੇ ਰਿਲੀਜ਼ ਹੋਇਆ ਸੀ।

image Source : Instagram

ਗਿੱਪੀ ਗਰੇਵਾਲ ਦੇ ਪਰਿਵਾਰ ਵਾਲਿਆਂ ਨਾਲ ਵੀ ਸਿੱਧੂ ਦੀ ਨੇੜਤਾ ਸੀ। ਇਸੇ ਦੇ ਚਲਦਿਆਂ ਗਿੱਪੀ ਦੇ ਪੁੱਤਰ ਏਕਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨੂੰ ਚਾਚਾ ਬੁਲਾਉਂਦੇ ਸਨ। ਹਾਲ ਹੀ ਵਿੱਚ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਪਾਈ ਹੈ।

ਸ਼ਿੰਦਾ ਗਰੇਵਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਿੱਧੂ ਮੂਸੇਵਾਲ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸ਼ਿੰਦਾ ਗਰੇਵਾਲ ਨੇ ਸਿੱਧੂ ਮੂਸੇ ਵਾਲਾ ਨੂੰ ਲਈ ਇੱਕ ਨੋਟ ਵੀ ਲਿਖਿਆ ਹੈ।

image Source : Instagram

ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਪੁਰਾਣੇ ਐਵਾਰਡ ਸਮਾਰੋਹ ਦੀਆਂ ਹਨ, ਜਿਸ ’ਚ ਸ਼ਿੰਦੇ ਨੂੰ ਸਿੱਧੂ ਦੀ ਗੋਦ ’ਚ ਬੈਠੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰਾਂ ਦੀ ਕੈਪਸ਼ਨ ਦਿੰਦੇ ਹੋਏ ਸ਼ਿੰਦਾ ਗਰੇਵਾਲ ਨੇ ਲਿਖਿਆ, ‘‘ਮੇਰੇ ਚਾਚਾ ਮੇਰੇ ਐਵਾਰਡ ? ਫੰਕਸ਼ਨ ’ਚ। ਮਿਸ ਯੂ ਚਾਚਾ ਜੀ, ਅਸੀਂ ਤੁਹਾਨੂੰ ਬਹੁਤ ਯਾਦ ਕਰਦੇ ਹਾਂ। ?’’

ਦੱਸ ਦੇਈਏ ਕਿ ਕੁਝ ਲੋਕ ਸ਼ਿੰਦਾ ਨੂੰ ਇਸ ਗੱਲੋਂ ਵੀ ਟ੍ਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਨੇ ਇੰਸਟਾਗ੍ਰਾਮ ’ਤੇ ਸਿੱਧੂ ਮੂਸੇ ਵਾਲਾ ਨੂੰ ਫਾਲੋਅ ਕਿਉਂ ਨਹੀਂ ਕੀਤਾ। ਉਥੇ ਕੁਝ ਲੋਕ ਸ਼ਿੰਦਾ ਦੇ ਬਚਾਅ ’ਚ ਇਹ ਆਖ ਰਹੇ ਹਨ ਕਿ ਫਾਲੋਅ ਕਰਨ ਨਾਲ ਪਿਆਰ ਘੱਟ ਜਾਂ ਵੱਧ ਨਹੀਂ ਹੋ ਜਾਂਦਾ।

image Source : Instagram

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਨੂੰ ਲੈ ਕੇ ਜੈਨੀ ਜੌਹਲ ਨੇ ਬੋਲੇ ਬੇਬਾਕ ਬੋਲ, ਮਾਨ ਸਰਕਾਰ ਨੂੰ ਪੁੱਛਿਆ ਇਹ ਸਵਾਲ

ਜਿਥੇ ਇੱਕ ਪਾਸੇ ਕਈ ਲੋਕ ਸ਼ਿੰਦੇ ਨੂੰ ਟ੍ਰੋਲ ਕਰ ਰਹੇ ਹਨ, ਉਥੇ ਹੀ ਵੱਡੀ ਗਿਣਤੀ ਵਿੱਚ ਲੋਕ ਸ਼ਿੰਦਾ ਗਰੇਵਾਲ ਵੱਲੋਂ ਕੀਤੀ ਗਈ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਉਹ ਸ਼ਿੰਦੇ ਦੀ ਤਾਰੀਫ ਕਰ ਰਹੇ ਹਨ ਕਿ ਉਹ ਦਿਲੋਂ ਸਿੱਧੂ ਮੂਸੇਵਾਲਾ ਦਾ ਸਨਮਾਨ ਕਰਦੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network