ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

Reported by: PTC Punjabi Desk | Edited by: Lajwinder kaur  |  January 07th 2022 10:23 AM |  Updated: January 07th 2022 10:23 AM

ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਪਹੁੰਚ ਕੇ ਨਵੀਂ ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ

ਪਿਛਲੇ ਕੁਝ ਦਿਨਾਂ ਤੋਂ ਗਾਇਕ/ਐਕਟਰ ਗਿੱਪੀ ਗਰੇਵਾਲ (Gippy Grewal) ਦੇ ਘਰ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ । ਪਹਿਲਾਂ ਗਿੱਪੀ ਗਰੇਵਾਲ ਦਾ ਜਨਮ ਦਿਨ ਅਤੇ ਗੁਰਬਾਜ਼ ਗਰੇਵਾਲ  ਦੀ ਲੋਹੜੀ ਮਨਾਈ ਗਈ । ਜਿਸ ਤੋਂ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਜਿਸ ‘ਚ ਵੱਡੀ ਗਿਣਤੀ ‘ਚ ਪੰਜਾਬੀ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ। ਦੱਸ ਦਈਏ ਗਿੱਪੀ ਗਰੇਵਾਲ ਦੀ ਭਤੀਜੀ ਮੁਸਕਾਨ ਗਰੇਵਾਲ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

gippy grewal family pic image source instagram

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਵੀਡੀਓ ‘ਚ ਦੇਖ ਸਕਦੇ ਗਿੱਪੀ ਗਰੇਵਾਲ ਨਵੀਂ ਵਿਆਹੀ ਜੋੜੀ ਦੇ ਨਾਲ ਨਜ਼ਰ ਆ ਰਹੇ ਨੇ। ਇਸ ਵੀਡੀਓ ‘ਚ ਉਨ੍ਹਾਂ ਦੀ ਮੰਮੀ, ਵੱਡੇ ਭਰਾ-ਭਰਜਾਈ ਅਤੇ ਪਤਨੀ ਵੀ ਨਜ਼ਰ ਆ ਰਹੇ ਨੇ। ਗਿੱਪੀ ਗਰੇਵਾਲ ਦੀ ਭਤੀਜੀ ਨੇ ਆਪਣੇ ਚਾਚੂ ਦਾ ਹੱਥ ਫੜਿਆ ਹੋਇਆ ਹੈ। ਇਸ ਤੋਂ ਇਲਾਵਾ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਵੱਡੀ ਗਿਣਤੀ ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਪਹੁੰਚੇ ਸਨ। ਦਿੱਗਜ ਐਕਟਰ ਬੱਬੂ ਮਾਨ ਵੀ ਮੁਸਕਾਨ ਗਰੇਵਾਲ ਨੂੰ ਆਪਣੀ ਸ਼ੁਭਕਾਮਨਾਵਾਂ ਦਿੰਦੇ ਹੋਏ ਨਜ਼ਰ ਆਏ।

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਆਪਣੀ ਭੈਣ ਦੇ ਵਿਆਹ ਦੀ ਸੰਗੀਤ ਸੈਰੇਮਨੀ ‘ਤੇ ਪਾਇਆ ਸ਼ਾਨਦਾਰ ਭੰਗੜਾ, ਸਰਦਾਰੀ ਲੁੱਕ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

inside image of gippy grewal niece image source instagram

ਵਿਆਹ ‘ਚ ਸਤਿੰਦਰ ਸਰਤਾਜ, ਰਾਜਵੀਰ ਜਵੰਦਾ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਏ। ਦੱਸ ਦਈਏ ਇਸ ਤੋਂ ਪਹਿਲਾਂ ਜਸਬੀਰ ਜੱਸੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ਚ ਉਹ ਮੁਸਕਾਨ ਦੇ ਸੰਗੀਤ ਸੈਰੇਮਨੀ ‘ਚ ਸੁਹਾਗ ਗਾਉਂਦੇ ਹੋਏ ਨਜ਼ਰ ਆਏ ਸੀ। ਗਿੱਪੀ ਗਰੇਵਾਲ ਦੇ ਵੱਡੇ ਭਰਾ ਸਿੱਪੀ ਗਰੇਵਾਲ ਦੀ ਧੀ ਦਾ ਵਿਆਹ ਕਾਫੀ ਗ੍ਰੈਂਡ ਰਿਹਾ। ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਕਲਾਕਾਰ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ’ ਲਾਲ ਸਿਨੇਮਾ ਘਰਾਂ ਦੀ ਰੌਣਕ ਬਣੀ ਹੈ। ਦਰਸ਼ਕਾਂ ਵੱਲੋਂ ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network