ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼

Reported by: PTC Punjabi Desk | Edited by: Rupinder Kaler  |  October 21st 2020 07:56 PM |  Updated: October 21st 2020 07:56 PM

ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼

ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਟੂ ਸੀਟਰ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਗਿੱਪੀ ਗਰੇਵਾਲ ਦਾ ਸਾਥ ਦਿੱਤਾ ਹੈ ਅਫਸਾਨਾ ਖ਼ਾਨ ਨੇ । ਪੂਰਾ ਗੀਤ 25 ਅਕਤੂਬਰ ਨੂੰ ਰਿਲੀਜ਼ ਹੋਵੇਗਾ ।ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂਕਿ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੇ ।

gippy

ਹੋਰ ਪੜ੍ਹੋ :

ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਮਿਲੋ ‘ਮਿਰਜ਼ਾਪੁਰ’ ਦੇ ਅਦਾਕਾਰ ਅਲੀ ਫਜ਼ਲ ਨੂੰ

ਦੇਖੋ ਵੀਡੀਓ : ਦਿਲਜੀਤ ਦੋਸਾਂਝ ਨੇ ਟ੍ਰੇਲਰ ਦੀ ਖੁਸ਼ੀ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ ‘Welcome To My Hood’

ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ‘ਤੇ ਪਾਈ ਜਿੱਤ, ਭਾਵੁਕ ਪੋਸਟ ਪਾਕੇ ਦੱਸਿਆ ਦਿਲ ਦਾ ਹਾਲ

 

ਗੀਤ ਐੱਮ ਪੀ 3 ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਗੀਤ ਦਾ ਟੀਜ਼ਰ ਸਭ ਨੂੰ ਆਪਣੇ ਵੱਲ ਆਕ੍ਰਸ਼ਿਤ ਕਰ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

gippy

ਹਾਲ ਹੀ ‘ਚ ਉਨ੍ਹਾਂ ਦੀ ਵੱਖ ਵੱਖ ਗਾਇਕਾਂ ਦੇ ਨਾਲ ਪੂਰੀ ਐਲਬਮ ‘ਦੀ ਮੇਨ ਮੈਨ’ ਟਾਈਟਲ ਹੇਠ ਕੱਢੀ ਗਈ ਹੈ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਹੁਣ ਵੇਖਣਾ ਇਹ ਹੈ ਕਿ ਇਸ ਗੀਤ ਨੂੰ ਸਰੋਤਿਆਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ ।

https://www.instagram.com/p/CGmwTQol4a0/?utm_source=ig_web_copy_link


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network