ਗਿੱਪੀ ਗਰੇਵਾਲ ਦੀ 13 ਗੀਤਾਂ ਵਾਲੀ ਐਲਬਮ ‘ਦੀ ਮੇਨ ਮੈਨ’ ਹੋਈ ਰਿਲੀਜ਼, ਸਰੋਤਿਆਂ ਨੂੰ ਗੀਤ ਆ ਰਹੇ ਪਸੰਦ

Reported by: PTC Punjabi Desk | Edited by: Shaminder  |  September 23rd 2020 11:43 AM |  Updated: September 23rd 2020 12:17 PM

ਗਿੱਪੀ ਗਰੇਵਾਲ ਦੀ 13 ਗੀਤਾਂ ਵਾਲੀ ਐਲਬਮ ‘ਦੀ ਮੇਨ ਮੈਨ’ ਹੋਈ ਰਿਲੀਜ਼, ਸਰੋਤਿਆਂ ਨੂੰ ਗੀਤ ਆ ਰਹੇ ਪਸੰਦ

ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਨੂੰ ਜਿਸ ਘੜੀ ਦਾ ਇੰਤਜ਼ਾਰ ਸੀ ਉਹ ਵੇਲਾ ਆ ਹੀ ਗਿਆ । ਗਿੱਪੀ ਗਰੇਵਾਲ ਦੀ ਐਲਬਮ ‘ਦੀ ਮੇਨ ਮੈਨ’ ਰਿਲੀਜ਼ ਹੋ ਚੁੱਕੀ ਹੈ । ਇਸ ਐਲਬਮ ‘ਚ ਗਿੱਪੀ ਗਰੇਵਾਲ ਨੇ ਵੱਖ ਵੱਖ ਗਾਇਕਾਂ ਦੇ ਨਾਲ ਗਾਇਆ ਹੈ । ਜਿਸ ਨੂੰ ਕਿ ਕਈ ਗੀਤਕਾਰਾਂ ਨੇ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ ।

ਹੋਰ ਪੜ੍ਹੋ :ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦੇ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਸ਼ਖਸ ਦੇ ਨਾਂਅ ’ਤੇ ਰੱਖਿਆ ਗਿਆ ਸ਼ਿੰਦੇ ਦਾ ਨਾਂਅ

Gippy Gippy

ਸਭ ਤੋਂ ਪਹਿਲਾ ਗਾਣਾ ਗੁਰਲੇਜ ਅਖਤਰ ਅਤੇ ਗਿੱਪੀ ਦੀ ਆਵਾਜ਼ ‘ਚ ਹੈ । ਜਿਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਅਤੇ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ । ਦੂਜਾ ਗੀਤ ‘ਝਾਂਜਰਾਂ’ ਟਾਈਟਲ ਹੇਠ ਕੱਢਿਆ ਗਿਆ ਹੈ । ਜਿਸ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ਅਤੇ ਮਿਊਜ਼ਿਕ ਜੇ ਕੇ ਨੇ ਦਿੱਤਾ ਹੈ ।

Gippy Gippy

ਤੀਜਾ ਗੀਤ ‘ਗੰਨ ਤੇ ਗੁਲਾਬ’ ਟਾਈਟਲ ਹੇਠ ਕੱਢਿਆ ਗਿਆ ਹੈ । ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ । ਮਿਊਜ਼ਿਕ ਇਕਵਿੰਦਰ ਸਿੰਘ ਦਾ ਹੈ ।

gippy grewal shinda ekom and gurbaaz gippy grewal shinda ekom and gurbaaz

ਇਸ ਤੋਂ ਇਲਾਵਾ ਦਸ ਗੀਤ ਹੋਰ ਹਨ ਜਿਨ੍ਹਾਂ ਨੂੰ ਵੱਖ-ਵੱਖ ਟਾਈਟਲ ਹੇਠ ਕੱਢਿਆ ਗਿਆ ਹੈ ।

ਇਹ ਸਾਰੇ ਗੀਤ ਇੱਕ ਤੋਂ ਇੱਕ ਹਨ ਅਤੇ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network