ਆਥਣੇ ਨੂੰ ਹੁੰਦਾ ਹੈ ਜੱਟ ਦਾ ਵੀਕੇਂਡ ਕਿਵੇਂ ,ਵੇਖੋ ਵੀਡਿਓ
ਗਿੱਪੀ ਗਰੇਵਾਲ ਦਾ ਨਵਾਂ ਗੀਤ 'ਵੀਕੇਂਡ' ਰਿਲੀਜ਼ ਹੋ ਚੁੱਕਿਆ ਹੈ ।ਗੀਤ ਦੇ ਬੋਲ ਸਾਬੀ ਨੇ ਲਿਖੇ ਨੇ ਜਦਕਿ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਕੀਤਾ ਹੈ ।ਗੀਤ ਨੂੰ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ। ਇਹ ਇੱਕ ਪਾਰਟੀ ਗੀਤ ਹੈ ਇਸ ਗੀਤ 'ਚ ਗਿੱਪੀ ਗਰੇਵਾਲ ਨੇ ਇੱਕ ਜੱਟ ਦਾ ਗੁਣਗਾਣ ਕੀਤਾ ਹੈ ਅਤੇ ਗਿੱਪੀ ਗਰੇਵਾਲ ਦਾ ਇਹ ਜੱਟ ਸਿੱਧਾ ਸਾਦਾ ਹੈ ਜੋ ਵੀਕੇਂਡ 'ਤੇ ਨਹੀਂ ਬਲਕਿ ਹਰ ਸ਼ਾਮ ਨੂੰ ਇਸ ਜੱਟ ਦਾ ਵੀਕੇਂਡ ਹੁੰਦਾ ਹੈ ਅਤੇ ਇਹ ਜੱਟ ਹਰ ਆਥਣੇ ਨੂੰ ਵੀਕੇਂਡ ਦੇ ਤੌਰ 'ਤੇ ਹੀ ਮਨਾਉਂਦਾ ਹੈ ।
ਹੋਰ ਵੇਖੋ :ਗਿੱਪੀ ਗਰੇਵਾਲ ਨੇ ਦੀਵਾਲੀ ‘ਤੇ ਦਿੱਤਾ ਸਰਪਰਾਇਜ਼, ਦੋਖੋ ਕਿਸ ਤਰ੍ਹਾਂ
https://www.youtube.com/watch?v=ZTdIZsVRCC4
ਦੋਸਤਾਂ ਦਾ ਸਾਥ ਅਤੇ ਉਸ 'ਤੇ ਮਿਲ ਜਾਏ ਕਿਸੇ ਚੀਜ਼ ਦਾ ਸਰੂਰ ਤਾਂ ਫਿਰ ਇਸ ਜੱਟ ਦਾ ਨਸ਼ਾ ਦੁੱਗਣਾ ਹੋ ਜਾਂਦਾ ਹੈ ਅਤੇ ਇਹ ਜੱਟ ਫਿਰ ਗਾਹ ਪਾਉਣ ਤੋਂ ਬਾਜ਼ ਨਹੀਂ ਆਉਂਦਾ ਅਤੇ ਇਸ ਅੜਬ ਜੱਟ ਨੂੰ ਸਾਂਭਣਾ ਵੀ ਮੁਸ਼ਕਿਲ ਹੋ ਜਾਂਦਾ ਹੈ ।
gippy grewal new song weekend
ਕਿਉਂਕਿ ਜਦੋਂ ਇਸ ਜੱਟ ਨਾਲ ਉਸ ਦੇ ਯਾਰ ਬੇਲੀ ਅਤੇ ਸਹੇਲੀ ਹੁੰਦੇ ਨੇ ਤਾਂ ਆਥਣ ਦਾ ਇਹ ਸਮਾ ਹੋਰ ਵੀ ਰੰਗੀਲਾ ਬਣ ਜਾਂਦਾ ਹੈ ਅਤੇ ਫਿਰ ਜਦੋਂ ਯਾਰ ਬੇਲੀਆਂ ਦਾ ਸਾਥ ਹੋਵੇ ਤਾਂ ਪਿੰਡ ਵੀ ਚੰਡੀਗੜ ਦਾ ਰੂਪ ਧਾਰ ਲੈਂਦਾ ਹੈ ਕਿਉਂਕਿ ਪਿੰਡ ਦੀ ਸੰਧੂਰੀ ਸ਼ਾਮ ਅਤੇ ਖੇਤਾਂ ਦੀ ਹਰਿਆਲੀ ਅਤੇ ਕੁਦਰਤ ਦੇ ਕਰੀਬ ਰਹਿੰਦਾ ਹੈ ਇਹ ਜੱਟ । ਇਸ ਦੇ ਨਾਲ ਹੀ ਜੱਟਾਂ ਦੇ ਅੜਬ ਸੁਭਾਅ ਨੂੰ ਵੀ ਆਪਣੇ ਗੀਤ ਦੇ ਜ਼ਰੀਏ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਗਿੱਪੀ ਗਰੇਵਾਲ ਨੇ ।