ਗਿੱਪੀ ਗਰੇਵਾਲ ਅਤੇ ਟਿੱਕ-ਟਾਕ ਸਟਾਰ BEE2 ਦੀ ਜੁਗਲਬੰਦੀ ਨੇ ਬੰਨੇ ਰੰਗ, ਦਰਸ਼ਕ ਕਰ ਰਹੇ ਨੇ ਤਾਰੀਫ਼
Gippy Grewal video: ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਕਰਕੇ ਉਹ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਗਿੱਪੀ ਗਰੇਵਾਲ ਨੇ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ, ਜਿਸ ਦੀ ਪ੍ਰਸ਼ੰਸਕ ਜੰਮ ਕੇ ਤਾਰੀਫ ਕਰ ਰਹੇ ਹਨ।
Image Source : Instagram
ਹੋਰ ਪੜ੍ਹੋ : ਮਲਾਇਕਾ ਅਰੋੜਾ ਦੇ ਸ਼ੋਅ 'ਚ ਪਹੁੰਚੀ ਭਾਰਤੀ ਸਿੰਘ ਟਰੋਲਿੰਗ ਨੂੰ ਯਾਦ ਕਰਕੇ ਰੋ ਪਈ, ਕਿਹਾ- 'ਮੈਂ ਤੇ ਹਰਸ਼ ਨੂੰ ਹਾਥੀ-ਚੀਂਟੀ... '
ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਟਿੱਕ-ਟੋਕ ਸਟਾਰ BEE2 ਨਾਲ ਇੱਕ ਵੀਡੀਓ ਸਾਂਝਾ ਕੀਤਾ। ਜਿਸ ਵਿੱਚ ਗਿੱਪੀ ਗਰੇਵਾਲ ਪੰਜਾਬੀ ਗੀਤ ਯਾਰੀ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਬੀਟੂ 'ਤੂੰਬੀ' ਵਜਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਨੂੰ ਦੋਵਾਂ ਕਲਾਕਾਰਾਂ ਦੀ ਇਹ ਜੁਗਲਬੰਦੀ ਖੂਬ ਪਸੰਦ ਆ ਰਹੀ ਹੈ ਤੇ ਉਹ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਦੱਸ ਦਈਏ ਯਾਰੀ ਗੀਤ ਨਾਮੀ ਗਾਇਕ ਜੈਜ਼ੀ ਬੀ ਦਾ ਗੀਤ ਹੈ, ਜਿਸ ਨੂੰ ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਆਪਣੇ ਅੰਦਾਜ਼ ਵਿੱਚ ਗਾਉਂਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ । ਜਿੱਥੋ ਉਹ ਅਕਸਰ ਹੀ ਆਪਣੇ ਸਹਿ-ਕਲਾਕਾਰ ਕਰਮਜੀਤ ਅਨਮੋਲ ਅਤੇ ਬਿਨੂੰ ਢਿੱਲੋਂ ਦੇ ਨਾਲ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਗਿੱਪੀ ਗਰੇਵਾਲ ਇਸ ਸਾਲ ਵੀ ਕਈ ਫ਼ਿਲਮਾਂ ਲੈ ਕੇ ਆਏ ਸਨ, ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਇਲਾਵਾ 2023 ਵੀ ਗਿੱਪੀ ਦੀਆਂ ਫ਼ਿਲਮਾਂ ਨਾਲ ਭਰਿਆ ਪਿਆ ਹੈ।
Image Source : Instagram
ਗਾਇਕ-ਅਦਾਕਾਰ ਨੇ ਇਹ ਵੀ ਐਲਾਨ ਕੀਤਾ ਕਿ ਉਹ 2023 ਵਿੱਚ ਆਪਣੇ ਵਰਲਡ ਟੂਰ ਸ਼ੁਰੂ ਕਰਨ ਜਾ ਰਹੇ ਹਨ। ਜਿਸ ਦਾ ਆਗਾਜ਼ ਉਹ ਲਾਹੌਰ, ਪਾਕਿਸਤਾਨ ਤੋਂ ਕਰਨ ਜਾ ਰਹੇ ਹਨ। ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪਹਿਲੀ ਵਾਰ ਪਾਕਿਸਤਾਨ ਵਿੱਚ ਆਪਣਾ ਮਿਊਜ਼ਿਕ ਸ਼ੋਅ ਕਰਨ ਜਾ ਰਹੇ ਹਨ। ਜਿਸ ਨੂੰ ਲੈ ਕੇ ਪਾਕਿਸਤਾਨੀ ਫੈਨਜ਼ ਕਾਫੀ ਉਤਸ਼ਾਹਿਤ ਹਨ।
View this post on Instagram