ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਗਾਇਆ ਗੀਤ ‘ਤੈਨੂੰ ਫੁੱਲਾਂ ਵਰਗੀ ਕਹੀਏ’, ਰਵਨੀਤ ਗਰੇਵਾਲ ਜੰਮ ਕੇ ਨੱਚਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

Reported by: PTC Punjabi Desk | Edited by: Lajwinder kaur  |  January 04th 2022 01:46 PM |  Updated: January 04th 2022 01:46 PM

ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਗਾਇਆ ਗੀਤ ‘ਤੈਨੂੰ ਫੁੱਲਾਂ ਵਰਗੀ ਕਹੀਏ’, ਰਵਨੀਤ ਗਰੇਵਾਲ ਜੰਮ ਕੇ ਨੱਚਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ਤੇ ਆਪਣੇ ਪੁੱਤਰ ਗੁਰਬਾਜ਼ ਗਰੇਵਾਲ ਦੀ ਲੋਹੜੀ ਦਾ ਬਹੁਤ ਹੀ ਸ਼ਾਨਦਾਰ ਜਸ਼ਨ ਸੈਲੀਬ੍ਰੇਟ ਕੀਤਾ। ਇਸ ਗ੍ਰੈਂਡ ਪ੍ਰੋਗਰਾਮ ‘ਚ ਲਗਭਗ ਪੰਜਾਬੀ ਮਿਊਜ਼ਿਕ ਜਗਤ ਦੇ ਸਾਰੇ ਹੀ ਨਾਮੀ ਹਸਤੀਆਂ ਪਹੁੰਚੀਆਂ ਸਨ। ਦੱਸ ਦਈਏ ਇਸ ਪਾਰਟੀ 'ਚ ਗੁਰਦਾਸ ਮਾਨ, ਅੰਮ੍ਰਿਤ ਮਾਨ, ਸੁਨੰਦਾ ਸ਼ਰਮਾ, ਸਰਗੁਣ ਮਹਿਤਾ, ਜੱਸੀ ਗਿੱਲ, ਜੌਰਡਨ ਸੰਧੂ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਰਣਜੀਤ ਬਾਵਾ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਏ। ਸੋਸ਼ਲ ਮੀਡੀਆ ਉੱਤੇ ਵੀ ਗਿੱਪੀ ਗਰੇਵਾਲ ਦੇ ਪ੍ਰੋਗਰਾਮ ਦੀਆਂ ਵੀਡੀਓਜ਼ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

gippy grewal Image Source: Instagram

ਅਜਿਹੇ 'ਚ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਗਿੱਪੀ ਗਰਵਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਉਹ ਆਪਣੀ ਪਤਨੀ ਰਵਨੀਤ ਗਰੇਵਾਲ ਦੇ ਲਈ ਆਪਣਾ ਰੋਮਾਂਟਿਕ ਗੀਤ Flower ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਰਵਨੀਤ ਗਰੇਵਾਲ ਜੰਮ ਕੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਪਤੀ-ਪਤਨੀ ਦਾ ਇਹ ਕਿਊਟ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਦੇ ਫੈਨ ਪੇਜ਼ ਨੇ ਪਾਈ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

Gippy Image Source: Instagram

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਹਾਲ ਹੀ 'ਚ  ਉਹ ਆਪਣੀ ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਇਸ ਤੋਂ ਪਹਿਲਾ ਪਾਣੀ ਚ ਮਧਾਣੀ ਫ਼ਿਲਮ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ ਸੀ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰਨ ਚ ਕਾਮਯਾਬ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੇ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network