ਜਾਣੋ ਗਿੱਪੀ ਗਰੇਵਾਲ ਤੇ ਰਾਣਾ ਜੰਗ ਬਹਾਦੁਰ ਦੀ ਖੁਸ਼ੀ ਦੇ ਪਿੱਛੇ ਕੀ ਹੈ ਰਾਜ਼
ਪੰਜਾਬੀ ਗਾਇਕ, ਅਦਾਕਾਰ ਅਤੇ ਮਲਟੀ ਟੈਲੇਂਟਿਡ ਗਿੱਪੀ ਗਰੇਵਾਲ ਜਿਹੜੇ ਆਪਣੀ ਮੂਵੀ 'ਮੰਜੇ ਬਿਸਤਰੇ 2' ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਹਨ। ਜਿਸ ਦੇ ਚੱਲਦੇ ਦਰਸ਼ਕਾਂ 'ਚ ਉਤਸਕਤਾ ਨੂੰ ਬਣਾਈ ਰੱਖਣ ਲਈ 'ਮੰਜੇ ਬਿਸਤਰੇ 2' ਦੀ ਪੂਰੀ ਟੀਮ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਦੇ ਰਹਿੰਦੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੀ ਇੱਕ ਵੀਡੀਓ ਫੈਨਜ਼ ਨਾਲ ਸਾਂਝੀ ਕੀਤੀ ਹੈ, ਜਿਸ 'ਚ ਉਹਨਾਂ ਦੇ ਨਾਲ ਰਾਣਾ ਜੰਗ ਬਹਾਦੁਰ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਦਿੱਗਜ ਅਦਾਕਾਰ ਰਾਣਾ ਜੰਗ ਬਹਾਦੁਰ ਭੰਗੜੇ ਪਾ ਰਹੇ ਹਨ। ਗਿੱਪੀ ਉਹਨਾਂ ਨੂੰ ਪੁੱਛਦੇ ਨੇ ਕਿ ਇਸ ਖੁਸ਼ੀ ਦਾ ਕੀ ਕਾਰਣ ਹੈ ਤਾਂ ਰਾਣਾ ਜੀ ਕਹਿੰਦੇ ਹਨ ਕਿ ਕੱਲ੍ਹ ਯਾਨੀਕਿ 16 ਮਾਰਚ ਨੂੰ 'ਮੰਜੇ ਬਿਸਤਰੇ 2' ਦਾ ਟਰੇਲਰ ਆ ਰਿਹਾ ਹੈ।
ਹੋਰ ਵੇਖੋ:ਗਿੱਪੀ ਗਰੇਵਾਲ ਵੱਲੋਂ ਫੈਨਜ਼ ਲਈ ਇੱਕ ਹੋਰ ਸੌਗਾਤ, ਨਵੀਂ ਮੂਵੀ ਦਾ ਕੀਤਾ ਐਲਾਨ
'ਮੰਜੇ ਬਿਸਤਰੇ 2' ਗਿੱਪੀ ਗਰੇਵਾਲ ਦੀ ਆਪਣੀ ਹੋਮ ਪ੍ਰੋਡਕਸ਼ਨ ਹਮਬਲ ਮੋਸ਼ਨ ਪਿਕਚਰਸ ਦੇ ਹੇਠ ਹੀ ਬਣਾਈ ਗਈ ਹੈ। ਇਸ ਮੂਵੀ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਨਾਇਕ ਦੀ ਭੂਮਿਕਾ ‘ਚ ਗਿੱਪੀ ਗਰੇਵਾਲ ਤੇ ਨਾਇਕਾ ਦੀ ਭੂਮਿਕਾ ਸਿੰਮੀ ਚਾਹਲ ਨਜ਼ਰ ਆਉਣਗੇ। ਗਿੱਪੀ ਅਤੇ ਸਿੰਮੀ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਜਿਵੇਂ ਰਾਣਾ ਜੰਗ ਬਹਾਦੁਰ, ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ ਅਤੇ ਸਰਦਾਰ ਸੋਹੀ ਅਤੇ ਕਈ ਹੋਰ ਨਾਮੀ ਕਲਾਕਾਰ ਨਜ਼ਰ ਆਉਣਗੇ। 'ਮੰਜੇ ਬਿਸਤਰੇ 2' ਵਿਸਾਖੀ ਵਾਲੇ ਦਿਨ 12 ਅਪ੍ਰੈਲ ਨੂੰ ਵਰਲਡ ਵਾਈਡ ਰਿਲੀਜ਼ ਕੀਤੀ ਜਾਵੇਗੀ।