ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਇਸ ਸਰਦਾਰ ਬੱਚੇ ਨੂੰ ਪਹਿਚਾਣਿਆ? ਪੰਜਾਬੀ ਮਿਊਜ਼ਿਕ ਤੇ ਫ਼ਿਲਮ ਜਗਤ ਦਾ ਹੈ ਨਾਮੀ ਕਲਾਕਾਰ, ਦੱਸੋ ਨਾਮ!

Reported by: PTC Punjabi Desk | Edited by: Lajwinder kaur  |  October 07th 2022 04:46 PM |  Updated: October 07th 2022 04:30 PM

ਕੀ ਤੁਸੀਂ ਤਸਵੀਰ ‘ਚ ਨਜ਼ਰ ਆ ਰਹੇ ਇਸ ਸਰਦਾਰ ਬੱਚੇ ਨੂੰ ਪਹਿਚਾਣਿਆ? ਪੰਜਾਬੀ ਮਿਊਜ਼ਿਕ ਤੇ ਫ਼ਿਲਮ ਜਗਤ ਦਾ ਹੈ ਨਾਮੀ ਕਲਾਕਾਰ, ਦੱਸੋ ਨਾਮ!

Guess Who: ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਦੀਆਂ ਬਚਪਨ ਵਾਲੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਹਨ। ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਨਾਲ ਜੁੜੀਆਂ ਗੱਲਾਂ ਜਾਣਨ ਲਈ ਉਤਾਵਲੇ ਰਹਿੰਦੇ ਹਨ। ਅਜਿਹੇ ‘ਚ ਕਈ ਵਾਰ ਕਲਾਕਾਰ ਵੀ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਜਿਹੜੀ ਤਸਵੀਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਹ ਵੀ ਪਾਲੀਵੁੱਡ ਇੰਡਸਟਰੀ ਦੇ ਨਾਮੀ ਕਲਾਕਾਰ ਦੀ ਹੈ।

ਹੋਰ ਪੜ੍ਹੋ : ਲੰਕਾਪਤੀ 'ਰਾਵਣ' ਨੇ ਬਿਨਾਂ ਹੈਲਮੇਟ ਤੋਂ ਵਾਹਨ ਚਲਾਉਣ ਵਾਲਿਆਂ ਨੂੰ ਸਿਖਾਇਆ ਸੁਰੱਖਿਆ ਦਾ ਸਬਕ, ਮੁੰਬਈ ਪੁਲਿਸ ਨੇ ਸ਼ੇਅਰ ਕੀਤਾ ਵੀਡੀਓ

gippy grewal childhood image

ਇਸ ਤਸਵੀਰ ‘ਚ ਨਜ਼ਰ ਆ ਰਹੇ ਬੱਚੇ ਨੇ ਪਟਕਾ ਬੰਨਿਆ ਹੋਇਆ ਹੈ ਤੇ ਉਹ ਬਹੁਤ ਹੀ ਗੰਭੀਰ ਲੁੱਕ ‘ਚ ਨਜ਼ਰ ਆ ਰਿਹਾ ਹੈ। ਇਹ ਬੱਚਾ ਅੱਜ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ ਤੇ ਕਮਾਲ ਦਾ ਐਕਟਰ ਹੈ। ਚਲੋ ਤੁਹਾਨੂੰ ਦੱਸਦੇ ਹਾਂ ਇਹ ਬੱਚਾ ਕੌਣ ਹੈ!

gippy grewal childhood image

ਤਸਵੀਰ ਚ ਨਜ਼ਰ ਆ ਰਿਹਾ ਇਹ ਬੱਚਾ ਹੋਰ ਕੋਈ ਨਹੀਂ ਸਗੋਂ ਗਿੱਪੀ ਗਰੇਵਾਲ ਹੈ। ਗਿੱਪੀ ਗਰੇਵਾਲ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਇਸ ਤੋਂ ਇਲਾਵਾਰ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੇ ਹੋਏ ਹਨ। ਉਹ ਅਦਾਕਾਰੀ ਤੋਂ ਇਲਾਵਾ ਕਹਾਣੀਕਾਰ, ਡਾਇਰੈਕਟਰ ਤੇ ਪ੍ਰੋਡਿਊਸਰ ਵੀ ਹਨ। ਏਨੀਂ ਦਿਨੀਂ ਉਹ ਆਪਣੀ ਇੱਕ ਹੋਰ ਨਵੀਂ ਫ਼ਿਲਮ ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਲੰਡਨ ‘ਚ ਕਰ ਰਹੇ ਹਨ। ਇਸ ਤੋਂ ਇਲਾਵਾ ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਦੇ ਨਾਮ ਨਾਲ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ। ਉਹ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਟਾਈਟਲ ਹੇਠ ਤਿਆਰ ਹੋਈ ਫ਼ਿਲਮ ‘ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

gippy image

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network