ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Where Baby Where’ ਦਾ ਫਰਸਟ ਲੁੱਕ

Reported by: PTC Punjabi Desk | Edited by: Lajwinder kaur  |  December 16th 2019 10:52 AM |  Updated: December 16th 2019 10:52 AM

ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ‘Where Baby Where’ ਦਾ ਫਰਸਟ ਲੁੱਕ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਨਵੇਂ ਗੀਤ ਵੇਅਰ ਬੇਬੀ ਵੇਅਰ(Where Baby Where) ਦਾ ਫਰਸਟ ਲੁੱਕ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:ਦੇਖੋ ਵਾਇਰਲ ਵੀਡੀਓ ਕਿਵੇਂ ਨਿੰਜਾ ਨੇ ਪ੍ਰਸ਼ੰਸਕ ਨੂੰ ਦਿੱਤੀ ਖੁਸ਼ੀ

ਗੀਤ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ, ਜਿਸ ‘ਚ ਵਿਦੇਸ਼ੀ ਮਾਡਲ Amanda Cerny ਤੇ ਗਿੱਪੀ ਗਰੇਵਾਲ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੁੱਖੀ ਮਿਊਜ਼ਿਕਲ ਡੌਕਟਰਜ਼ ਦਾ ਹੋਵੇਗਾ। ਜਿਸ ਤੋਂ ਲੱਗਦਾ ਹੈ ਇਹ ਗਾਣਾ ਚੱਕਵੀਂ ਬੀਟ ਵਾਲਾ ਹੋਵੇਗਾ। ਗਾਣੇ ਦਾ ਸ਼ਾਨਦਾਰ ਵੀਡੀਓ ਫ਼ਿਲਮ ਡਾਇਰੈਕਟਰ ਬਲਜੀਤ ਸਿੰਘ ਦਿਓ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਨੂੰ ਗਿੱਪੀ ਗਰੇਵਾਲ ਆਪਣੇ ਜਨਮ ਦਿਨ ਦੇ ਮੌਕੇ ‘ਤੇ ਯਾਨੀ ਕਿ 2 ਜਨਵਰੀ ਨੂੰ ਲੈ ਕੇ ਆ ਰਹੇ ਹਨ। ਇਸ ਗਾਣੇ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਹਾਲ ਹੀ ‘ਚ ਉਹ ਤੀਜੀ ਵਾਰ ਪਿਤਾ ਬਣੇ ਨੇ ਤੇ ਰੱਬ ਨੇ ਇੱਕ ਵਾਰ ਫਿਰ ਤੋਂ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਹਾਲ ਹੀ ‘ਚ ਉਨ੍ਹਾਂ ਦਾ ਬੋਹੇਮੀਆ ਦੇ ਨਾਲ ਖਤਰਨਾਕ ਗੀਤ ਰਿਲੀਜ਼ ਹੋਏ ਸੀ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ  ਰਿਹਾ ਹੈ। ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਇੱਕ ਸੰਧੂ ਹੁੰਦਾ ਸੀ’ ਦੇ ਨਾਲ ਸਿਲਵਰ ਸਕਰੀਨ ਉੱਤੇ ਐਕਸ਼ਨ ਦਾ ਜਲਵਾ ਬਿਖੇਰਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network