ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਿੱਪੀ ਗਰੇਵਾਲ ਤੇ ਯੋ ਯੋ ਹਨੀ ਸਿੰਘ ਦਾ ਇਹ ਪੁਰਾਣਾ ਵੀਡੀਓ, ਗਾਇਕ ਨੇ ਫੈਨਜ਼ ਦੇ ਨਾਲ ਸਾਂਝਾ ਕੀਤਾ ਇਹ ਵੀਡੀਓ
ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਵੀਡੀਓਜ਼ ਦੇ ਨਾਲ ਪ੍ਰਸ਼ੰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ ।
ਹੋਰ ਵੇਖੋ : ਗਿੱਪੀ ਗਰੇਵਾਲ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਤਿੰਨੋਂ ਬੇਟਿਆਂ ਦੇ ਨਾਲ ਇਹ ਖ਼ਾਸ ਤਸਵੀਰ
ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਯੋ ਯੋ ਹਨੀ ਸਿੰਘ ਦੇ ਨਾਲ ਨਜ਼ਰ ਆ ਰਹੇ ਨੇ । ਇਹ ਛੋਟਾ ਜਿਹਾ ਵੀਡੀਓ ਉਨ੍ਹਾਂ ਦਾ ਸਾਲ 2011 ਵਿੱਚ ਆਇਆ ਗੀਤ ਅੰਗਰੇਜੀ ਬੀਟ ਤੋਂ ਹੈ । ਇਸ ਗੀਤ ਨੂੰ ਅੱਜ ਵੀ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਜਾਂਦਾ ਹੈ ।
ਇਹ ਗੀਤ ਬਹੁਤ ਹਿੱਟ ਹੋਇਆ ਸੀ ਜਿਸਦੇ ਚੱਲਦੇ ਇਸ ਗੀਤ ਨੂੰ ਬਾਲੀਵੁੱਡ ਫ਼ਿਲਮ ਕਾਕਟੇਲ ‘ਚ ਲਿਆ ਗਿਆ ਸੀ ਜਿਸ ਨੂੰ ਦੀਪਿਕਾ ਪਾਦੁਕੋਣ ਉੱਤੇ ਫਿਲਮਾਇਆ ਗਿਆ ਸੀ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ ।