ਕੈਨੇਡਾ ਦੀ ਧਰਤੀ 'ਤੇ ਗਿੱਪੀ ਗਰੇਵਾਲ ਇੱਕਠੇ ਕਰ ਰਹੇ ਨੇ ਮੰਜੇ ਬਿਸਤਰੇ, ਵੇਖੋ ਵੀਡਿਓ 

Reported by: PTC Punjabi Desk | Edited by: Shaminder  |  February 14th 2019 11:05 AM |  Updated: February 14th 2019 12:44 PM

ਕੈਨੇਡਾ ਦੀ ਧਰਤੀ 'ਤੇ ਗਿੱਪੀ ਗਰੇਵਾਲ ਇੱਕਠੇ ਕਰ ਰਹੇ ਨੇ ਮੰਜੇ ਬਿਸਤਰੇ, ਵੇਖੋ ਵੀਡਿਓ 

ਗਿੱਪੀ ਗਰੇਵਾਲ ਆਪਣੀ ਫਿਲਮ ਮੰਜੇ ਬਿਸਤਰੇ ੨ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਇਹ ਫਿਲਮ ਬਾਰਾਂ ਅਪ੍ਰੈਲ ਦੋ ਹਜ਼ਾਰ ਉੱਨੀ ਨੂ ਰਿਲੀਜ਼ ਹੋਣ ਜਾ ਰਹੀ ਹੈ ਪਰ ਇਸ ਫਿਲਮ ਦੀ ਪ੍ਰਮੋਸ਼ਨ 'ਚ ਹੁਣ ਤੋਂ ਹੀ ਗਿੱਪੀ ਗਰੇਵਾਲ ਜੁਟੇ ਹੋਏ ਨੇ । ਇਸ ਫਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਪਸੰਦ ਆਏਗੀ । ਦੱਸ ਦਈਏ ਕਿ ਇਸ ਫ਼ਿਲਮ ਦਾ ਪਹਿਲਾ ਭਾਗ ਬਣ ਚੁੱਕਿਆ ਹੈ ਅਤੇ ਇਸ ਫਿਲਮ ਦਾ ਇਹ ਦੂਜਾ ਭਾਗ ਬਣ ਰਿਹਾ ਹੈ ।

ਹੋਰ ਵੇਖੋ :ਇਸ ਸਰਦਾਰ ਨੇ ਦਸਤਾਰ ਦੇ ਵਕਾਰ ਲਈ ਅਮਰੀਕਾ ਨਾਲ ਲਈ ਸੀ ਲੜਾਈ, ਵੀਡਿਓ ਦੇਖਕੇ ਦੱਸੋ ਕਿਵੇਂ ਲੱਗੀ ਸੰਘਰਸ਼ ਦੀ ਕਹਾਣੀ

https://www.instagram.com/p/Bt2PCtLHV4B/

ਪਿਛਲੇ ਭਾਗ 'ਚ ਮੰਜੇ ਬਿਸਤਰੇ ਪੰਜਾਬ 'ਚ ਹੀ ਇੱਕਠੇ ਕੀਤੇ ਗਏ ਸਨ, ਪਰ ਇਸ ਵਾਰ ਮੰਜੇ ਬਿਸਤਰੇ ਪੰਜਾਬ ਨਹੀਂ ਬਲਕਿ ਸੱਤ ਸਮੁੰਦਰ ਪਾਰ ਵਿਦੇਸ਼ ਦੀ ਧਰਤੀ 'ਤੇ ਗਿੱਪੀ ਗਰੇਵਾਲ ਦੀ ਟੀਮ ਮੰਜੇ ਬਿਸਤਰੇ ਇੱਕਠੇ ਕਰਨ ਲਈ ਪਹੁੰਚੀ ਹੋਈ ਹੈ ।

ਹੋਰ ਵੇਖੋ:ਵਾਇਸ ਆਫ ਪੰਜਾਬ ਦੇ ਮਹਾ ਮੁਕਾਬਲੇ ‘ਚ ਕਿਸ ਕੰਟੈਸਟੈਂਟ ਦੀ ਲੜਖੜਾਈ ਅਵਾਜ਼ ਜਾਣਨ ਲਈ ਦੇਖੋ ਸਟੂਡਿਓ ਰਾਊਂਡ

https://www.instagram.com/p/Bt2RgDfHaFU/

ਮੰਜੇ ਬਿਸਤਰੇ 'ਚ ਇੱਕ ਵਾਰ ਮੁੜ ਤੋਂ ਤਿਆਰ ਨੇ ਇਸ ਫਿਲਮ ਦੇ ਕਲਾਕਾਰ । ਜੀ ਹਾਂ ਇਸ ਫਿਲਮ 'ਚ ਕਰਮਜੀਤ ਅਨਮੋਲ,ਗੁਰਪ੍ਰੀਤ ਘੁੱਗੀ ,ਹੌਬੀ ਧਾਲੀਵਾਲ, ਬੀਐੱਨ ਸ਼ਰਮਾ, ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਤੁਹਾਡਾ ਮਨੋਰੰਜਨ ਕਰਨ ਲਈ ਪਹੁੰਚ ਰਹੇ ਨੇ । ਪਰ ਇਸ ਲਈ ਤੁਹਾਨੂੰ ਅਜੇ ਇੰਤਜ਼ਾਰ ਕਰਨਾ ਪਵੇਗਾ ਬਾਰਾਂ ਅਪ੍ਰੈਲ ਦਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network