ਇਨ੍ਹਾਂ ਬਿਹਤਰੀਨ ਲੋਕੇਸ਼ਨ 'ਤੇ ਹੋਵੇਗੀ ਅਰਦਾਸ-2 ਦੀ ਸ਼ੂਟਿੰਗ,ਵੇਖੋ ਵੀਡਿਓ

Reported by: PTC Punjabi Desk | Edited by: Shaminder  |  December 06th 2018 10:32 AM |  Updated: December 06th 2018 10:32 AM

ਇਨ੍ਹਾਂ ਬਿਹਤਰੀਨ ਲੋਕੇਸ਼ਨ 'ਤੇ ਹੋਵੇਗੀ ਅਰਦਾਸ-2 ਦੀ ਸ਼ੂਟਿੰਗ,ਵੇਖੋ ਵੀਡਿਓ

ਗਿੱਪੀ ਗਰੇਵਾਲ ਏਨੀਂ ਦਿਨੀਂ ਆਪਣੀ ਫਿਲਮ ਅਰਦਾਸ -੨ ਦੀ ਸ਼ੂਟਿੰਗ ਲਈ ਲੋਕੇਸ਼ਨ ਲੱਭਣ 'ਚ ਰੁੱਝੇ ਹੋਏ ਨੇ । ਅਰਦਾਸ ਫਿਲਮ ਦੀ ਸ਼ੂਟਿੰਗ ਲਈ ਵੱਖ ਵੱਖ ਥਾਵਾਂ ਵੇਖੀਆਂ ਜਾ ਰਹੀਆਂ ਹਨ  । ਸ਼ੂਟਿੰਗ ਲਈ ਕਿਸੇ ਪਹਾੜੀ ਇਲਾਕੇ 'ਨੂੰ ਚੁਣਿਆ ਜਾ ਰਿਹਾ ਹੈ ਹਾਲਾਂਕਿ ਗਿੱਪੀ ਗਰੇਵਾਲ ਨੇ ਲੋਕੇਸ਼ਨ ਦਾ ਖੁਲਾਸਾ ਨਹੀਂ ਕੀਤਾ । ਪਰ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਜੇ ਵਧੀਆ ਫਿਲਮ ਬਨਾਉਣੀ ਹੈ ਤਾਂ ਉਸ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ।

ਹੋਰ ਵੇਖੋ : ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ-2’ ਤੁਸੀਂ ਵੀ ਕਰ ਸਕਦੇ ਹੋ ਕੰਮ, ਦੇਖੋ ਕਿਸ ਤਰ੍ਹਾਂ

https://www.instagram.com/p/BrBZ3-0nZu8/

ਗਿੱਪੀ ਗਰੇਵਾਲ ਨੂੰ ਵੀ ਇਹ ਲੋਕੇਸ਼ਨ ਕਾਫੀ ਪਸੰਦ ਆ ਰਹੀ ਹੈ।ਗੱਪੀ ਗਰੇਵਾਲ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਅਰਦਾਸ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ਉਸੇ ਤਰ੍ਹਾਂ ਅਰਦਾਸ-੨ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲੇਗਾ ।

ਹੋਰ ਵੇਖੋ : ਗਿੱਪੀ ਗਰੇਵਾਲ ਨੇ ਸ਼ਿੰਦੇ ਨਾਲ ਖੇਡੀ ਬਾਂਦਰ ਕਿੱਲਾ ਖੇਡ , ਦੇਖੋ ਵੀਡਿਓ

aardas 2 aardas 2

ਉਨ੍ਹਾਂ ਕਿਹਾ ਕਿ ਅਰਦਾਸ ਲਈ ਅਰਦਾਸ ਕਰਿਓ। ਤੁਹਾਨੂੰ ਦੱਸ ਦਈਏ ਕਿ ਅਰਦਾਸ ਫਿਲਮ ਦੇ ਪਹਿਲੇ ਭਾਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਫਿਲਮ 'ਚ ਮੈਂਡੀ ਤੱਖੜ ,ਗੁਰਪ੍ਰੀਤ ਘੁੱਗੀ ,ਸਰਦਾਰ ਸੋਹੀ ,ਐਮੀ ਵਿਰਕ ਅਤੇ ਖੁਦ ਗਿੱਪੀ ਗਰੇਵਾਲ ਸਣੇ ਹੋਰ ਕਈ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ ।

ਸਮਾਜਿਕ ਵਿਸ਼ੇ 'ਤੇ ਬਣੀ ਇਸ ਫਿਲਮ 'ਚ ਅਜੋਕੇ ਸਮੇਂ 'ਚ ਇਨਸਾਨ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਨਾਲ ਹੀ ਇਨ੍ਹਾਂ ਮੁਸ਼ਕਿਲਾਂ ਸਾਹਮਣੇ ਗੋਡੇ ਟੇਕਣ ਦੀ ਬਜਾਏ ਮੁਸ਼ਕਿਲ ਹਾਲਾਤਾਂ ਨਾਲ ਲੜਨ ਦੀ ਪ੍ਰੇਰਣਾ ਵੀ ਦਿੱਤੀ ਗਈ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network