ਸਿੱਧੂ ਮੂਸੇਵਾਲਾ ਦੇ 40-50 ਗੀਤ ਹਾਲੇ ਰਿਲੀਜ਼ ਹੋਣੇ ਬਾਕੀ, ਗਿੱਪੀ ਗਰੇਵਾਲ ਨੇ ਕੀਤਾ ਖੁਲਾਸਾ
Gippy Grewal talk about Sidhu Moose Wala: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਤਕਰੀਬਨ ਦੋ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਜੇ ਵੀ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਸੁਣ ਰਹੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
image From instagram
ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਬਾਲੀਵੁੱਡ ਹੰਗਾਮਾ ਨਾਲ ਇੱਕ ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਗਿੱਪੀ ਗਰੇਵਾਲ ਨੂੰ ਮਰਹੂਮ ਪੰਜਾਬੀ ਗਾਇਕ ਦੇ ਗੀਤਾਂ ਨੂੰ ਲੀਕ ਨਾ ਕਰਨ ਦੀ ਲੋਕਾਂ ਨੂੰ ਉਨ੍ਹਾਂ ਦੀ ਅਪੀਲ ਬਾਰੇ ਪੁੱਛਿਆ ਗਿਆ।
ਇਸ ਸਬੰਧੀ ਗਿੱਪੀ ਗਰੇਵਾਲ ਨੇ ਕਿਹਾ ਕਿ ਸਿੱਧੂ ਇੱਕ ਮਿਊਜ਼ਿਕ ਡਾਇਰੈਕਟਰ ਨੂੰ ਮਿਲਣ ਜਾਂਦਾ ਸੀ ਅਤੇ ਸੰਗੀਤ ਸੁਣਨ ਤੋਂ ਬਾਅਦ ਉਸ ਨਾਲ 4-5 ਗੀਤ ਰਿਕਾਰਡ ਕਰਦਾ ਸੀ। ਇਸੇ ਦੌਰਾਨ ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇ ਵਾਲਾ ਦੇ 40-50 ਗੀਤ ਅਜੇ ਰਿਲੀਜ਼ ਹੋਣੇ ਬਾਕੀ ਹਨ।
ਗਿੱਪੀ ਗਰੇਵਾਲ ਨੇ ਕਿਹਾ, “ਜਦੋਂ ਮੈਂ ਉਨ੍ਹਾਂ ਦੇ ਪਿਤਾ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲਗਭਗ 40-50 ਗਾਣੇ ਅਜੇ ਰਿਲੀਜ਼ ਹੋਣੇ ਹਨ,” ਗਿੱਪੀ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਲੋਕ ਗੀਤ ਕਿਵੇਂ ਲੀਕ ਕਰਦੇ ਹਨ ਅਤੇ ਇਹ ਬਹੁਤ ਮਾੜਾ ਹੈ।”
ਗਿੱਪੀ ਗਰੇਵਾਲ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਗੱਲ ਕੀਤੀ ਅਤੇ ਉਹ ਬਿਆਨ ਜਾਰੀ ਕਰਨ ਲਈ ਰਾਜ਼ੀ ਹੋ ਗਏ। “ਬਿਆਨ ਜਾਰੀ ਕਰਨ ਤੋਂ ਤੁਰੰਤ ਬਾਅਦ, ਸਾਨੂੰ ਉਸ ਦੇ ਸਾਰੇ ਗਾਣੇ ਮਿਲ ਗਏ ਅਤੇ ਹੁਣ ਇਹ ਉਸ ਦੇ ਮਾਪਿਆਂ ਕੋਲ ਉਸ ਦੀ ਅਮਾਨਤ ਦੇ ਤੌਰ 'ਤੇ ਹਨ।”
image From instagram
ਇਸ ਤੋਂ ਇਲਾਵਾ, ਗਿੱਪੀ ਤੋਂ ਪੁੱਛਿਆ ਗਿਆ ਕਿ ਉਹ ਸਿੱਧੂ ਮੂਸੇ ਵਾਲਾ ਨੂੰ ਖੋਹਣ ਦੇ ਦਰਦ ਨਾਲ ਕਿਵੇਂ ਨਜਿੱਠਿਆ। ਇਸ ਬਾਰੇ ਗਿੱਪੀ ਨੇ ਕਿਹਾ ਕਿ ਮੈਂ ਉਸ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਕਿਉਂਕਿ ਮੈਂ ਸਿੱਧੂ ਨੂੰ ਹੰਬਲ ਸਟੂਡੀਓਜ਼ ਰਾਹੀਂ ਲਾਂਚ ਕੀਤਾ ਸੀ। ਜਦੋਂ ਮੈਂ ਆਪਣੀ ਕੰਪਨੀ ਨੂੰ ਲਾਂਚ ਕਰਨ ਜਾ ਰਿਹਾ ਸੀ ਤਾਂ ਮੇਰੇ ਸਭ ਤੋਂ ਚੰਗੇ ਮਿੱਤਰਾਂ ਵਿੱਚੋਂ ਇੱਕ ਮੇਰੇ ਕੋਲ ਆਇਆ ਅਤੇ ਕਿਹਾ ਕਿ ਉਸ ਦਾ ਇੱਕ ਦੋਸਤ ਹੈ ਜੋ ਇੱਕ ਗਾਇਕ ਹੈ। ਮੈਂ ਗੀਤ ਸੁਣਿਆ; ਇਹ 'ਸਿੱਧੂ ਮੂਸੇਵਾਲਾ' ਸੀ। ਇਸ ਲਈ, ਅਸੀਂ ਆਪਣੀ ਸੰਗੀਤ ਕੰਪਨੀ ਨੂੰ ਉਸ ਦੇ ਗੀਤ ਨਾਲ ਰਿਲੀਜ਼ ਕਰਨ ਦਾ ਫੈਸਲਾ ਕੀਤਾ ਅਤੇ ਇਹ ਹਿੱਟ ਸਾਬਿਤ ਹੋਇਆ, ”
ਗਿੱਪੀ ਨੇ ਅੱਗੇ ਦੱਸਿਆ ਕਿ “ਬਾਅਦ ਵਿੱਚ, ਮੈਂ ਉਸਨੂੰ ਮਿਲਿਆ ਅਤੇ ਉਸ ਦੇ ਨਾਲ ਇੱਕ ਲਗਾਵ ਸੀ। ਸਾਡਾ ਇਕੱਠੇ ਕੋਈ ਗੀਤ ਨਹੀਂ ਸੀ ਇਸ ਲਈ ਮੈਂ ਇੱਕ ਫ਼ਿਲਮ ਲਈ ਇਕੱਠੇ ਗੀਤ ਬਣਾਉਣ ਬਾਰੇ ਸੋਚਿਆ। ਮੈਂ ਉਸ ਨੂੰ ਅਗਲੇ ਹਫਤੇ ਮਿਲਣ ਅਤੇ ਚਰਚਾ ਕਰਨ ਲਈ ਕਿਹਾ, ਪਰ ਉਹ ਆਪਣੇ ਸਵਰਗ ਦੀ ਯਾਤਰਾ ਲਈ ਰਵਾਨਾ ਹੋ ਗਿਆ। ”
image From instagram
ਹੋਰ ਪੜ੍ਹੋ: ਹਾਲੀਵੁੱਡ ਅਦਾਕਾਰਾ ਨਾਲ ਹੋਇਆ ਵੱਡਾ ਹਾਦਸਾ, ਭਿਆਨਕ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਹੋਈ ਜ਼ਖਮੀ
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਇੱਕ ਵੱਡੇ ਕਲਾਕਾਰ ਸਨ। ਡਰੇਕ ਉਨ੍ਹਾਂ ਨੂੰ ਫਾਲੋ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਤੋਂ ਸਿੱਧੂ ਹੀ ਅਜਿਹਾ ਵਿਅਕਤੀ ਸੀ ਜਿਸ ਨੂੰ ਡਰੇਕ ਨੇ ਫਾਲੋ ਕੀਤਾ ਸੀ। ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈਅਤੇ ਬਹੁਤ ਸਾਰੇ ਲੋਕ ਉਸ ਦੇ ਨਾਲ ਜੁੜੇ ਹੋਏ ਸਨ।"