ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਇਹ ਹੋਵੇਗਾ ਨਾਮ, ਪਹਿਲੀ ਝਲਕ ਆਈ ਸਾਹਮਣੇ
ਗਿੱਪੀ ਗਰੇਵਾਲ ਜਿੰਨ੍ਹਾਂ ਦੀ ਫ਼ਿਲਮ 'ਅਰਦਾਸ ਕਰਾਂ' ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਦੀ ਇੱਕ ਹੋਰ ਫ਼ਿਲਮ ਦੀ ਪਹਿਲੀ ਝਲਕ ਵੀ ਸਾਹਮਣੇ ਆ ਚੁੱਕੀ ਹੈ ਜਿਸ ਦਾ ਨਾਮ ਹੈ 'ਇੱਕ ਸੰਧੂ ਹੁੰਦਾ ਸੀ'। ਵੱਖਰੇ ਜਿਹੇ ਨਾਮ ਵਾਲੀ ਇਸ ਫ਼ਿਲਮ ਨੂੰ ਪੰਜਾਬੀ ਇੰਡਸਟਰੀ ਦੇ ਦਿੱਗਜ ਨਿਰਦੇਸ਼ਕ ਰਾਕੇਸ਼ ਮਹਿਤਾ ਡਾਇਰਕੈਟ ਕਰ ਰਹੇ ਹਨ। ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦੀ ਚਰਚਾ ਪਿਛਲੇ ਕਾਫੀ ਸਮੇਂ ਤੋਂ ਛਿੜੀ ਹੋਈ ਹੈ ਪਰ ਅੱਜ ਫ਼ਿਲਮ ਦਾ ਨਾਮ ਅਤੇ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਦੱਸ ਦਈਏ ਇਹ ਫ਼ਿਲਮ ਅਗਲੇ ਸਾਲ 8 ਮਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
ਇਸ ਫ਼ਿਲਮ 'ਚ ਅਦਾਕਾਰਾ ਨੇਹਾ ਸ਼ਰਮਾ ਤੇ ਸਮਾਜ ਸੇਵਕ ਅਨਮੋਲ ਕਵਾਤਰਾ ਵੀ ਡੈਬਿਊ ਕਰਨ ਜਾ ਰਹੇ ਹਨ। ਫ਼ਿਲਮ ਦੀ ਗੱਲ ਕਰੀਏ ਤਾਂ ਜੱਸ ਗਰੇਵਾਲ ਦੀ ਲਿਖੀ ਇਹ ਫ਼ਿਲਮ ਪੂਰੀ ਐਕਸ਼ਨ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ 'ਚ ਗਿੱਪੀ ਗਰੇਵਾਲ ਦਾ ਕਿਰਦਾਰ ਇੱਕ ਵੱਖਰੇ ਹੋ ਰੂਪ 'ਚ ਨਜ਼ਰ ਆਵੇਗਾ। ਪੋਸਟਰ 'ਚ ਵੀ ਇਸ ਦੀ ਥੋੜੀ ਬਹੁਤੀ ਝਲਕ ਦੇਖਣ ਨੂੰ ਮਿਲ ਰਹੀ ਹੈ। ਬਾਲੀਵੁੱਡ ਦੇ ਦਿੱਗਜ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਫ਼ਿਲਮ 'ਚ ਐਕਸ਼ਨ ਡਾਇਰੈਕਟਰ ਦੇ ਤੌਰ 'ਤੇ ਕੰਮ ਕਰ ਰਹੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ 'ਚ ਕਿਸ ਲੈਵਲ ਦਾ ਐਕਸ਼ਨ ਹੋਣ ਵਾਲਾ ਹੈ।
ਫਿਲਹਾਲ ਗਿੱਪੀ ਗਰੇਵਾਲ ਦੀ ਅਰਦਾਸ ਕਰਾਂ ਬਹੁਤ ਹੀ ਵਧੀਆ ਪ੍ਰਦਰਸ਼ਨ ਸਿਨੇਮਾ 'ਤੇ ਕਰ ਰਹੀ ਹੈ। ਇਸ ਤੋਂ ਬਾਅਦ ਉਹ ਫ਼ਿਲਮ ਡਾਕਾ ਨਾਲ ਪਰਦੇ 'ਤੇ ਨਜ਼ਰ ਆਉਣਗੇ ਜਿਹੜੀ ਕਿ 1 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।