ਗਿੱਪੀ ਗਰੇਵਾਲ 20 ਸਾਲ ਪੁਰਾਣੇ ਆਪਣੇ ਦੋਸਤ ਨੂੰ ਮਿਲੇ ਤਾਂ ਇਸ ਤਰ੍ਹਾਂ ਕੀਤੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ

Reported by: PTC Punjabi Desk | Edited by: Shaminder  |  October 23rd 2020 09:58 AM |  Updated: October 23rd 2020 09:58 AM

ਗਿੱਪੀ ਗਰੇਵਾਲ 20 ਸਾਲ ਪੁਰਾਣੇ ਆਪਣੇ ਦੋਸਤ ਨੂੰ ਮਿਲੇ ਤਾਂ ਇਸ ਤਰ੍ਹਾਂ ਕੀਤੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ

ਗਿੱਪੀ ਗਰੇਵਾਲ ਨੇ ਆਪਣੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । 20 ਸਾਲ ਬਾਅਦ ਜਦੋਂ ਇਸੇ ਦੋਸਤ ਨੂੰ ਮਿਲੇ ਤਾਂ ਉਸ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਗਿੱਪੀ ਨੇ ਹੱਥ ‘ਚ ਲੈਂਡਲਾਈਨ ਫੋਨ ਫੜਿਆ ਹੋਇਆ ਹੈ ਅਤੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ।

Gippy Grewal Gippy Grewal

ਇਸ ਤਸਵੀਰ ‘ਚ ਉਨ੍ਹਾਂ ਦਾ ਦੋਸਤ ਵੀ ਜੋ ਉਸ ਸਮੇਂ ਉਨ੍ਹਾਂ ਦੇ ਨਾਲ ਕੰਮ ਕਰਦਾ ਸੀ, ਉਹ ਵੀ ਨਜ਼ਰ ਆ ਰਿਹਾ ਹੈ । ਵੀਹ ਸਾਲਾਂ ਦੇ ਵਕਫੇ ਬਾਅਦ ਜਦੋਂ ਦੋਵੇਂ ਇੱਕਠੇ ਹੋਏ ਤਾਂ ਗਿੱਪੀ ਨੇ ਆਪਣੀ ਪੁਰਾਣੀ ‘ਤੇ ਹੁਣ ਦੀ ਤਸਵੀਰ ਸਾਂਝੀ ਕੀਤੀ ਹੈ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼

gippy With Friend gippy With Friend

ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

Gippy-Grewal Gippy-Grewal

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਹੁਣ ਨਵੇਂ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

 

View this post on Instagram

 

20 Saal Baad ??? 2000 to 2020 ? Yaarian @amaninder.guron ?

A post shared by Gippy Grewal (The Main Man) (@gippygrewal) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network