ਗਿੱਪੀ ਗਰੇਵਾਲ ਨੇ ਲਾਲ ਸਿੰਘ ਚੱਢਾ ਫ਼ਿਲਮ ‘ਤੇ ਦਿੱਤਾ ਵੱਡਾ ਬਿਆਨ, ਕਿਹਾ ਮੇਰੀ ਸਲਾਹ ਨੂੰ ਕੀਤਾ ਗਿਆ ਸੀ …….
ਬੀਤੇ ਦਿਨੀਂ ਆਮਿਰ ਖ਼ਾਨ (Aamir khan) ਦੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਰਿਲੀਜ਼ ਹੋਈ ਹੈ । ਪਰ ਇਸ ਫ਼ਿਲਮ ਨੂੰ ਓਨਾਂ ਵਧੀਆ ਰਿਸਪਾਂਸ ਨਹੀਂ ਮਿਲਿਆ ਜਿੰਨਾ ਕਿ ਮਿਲਣਾ ਚਾਹੀਦਾ ਸੀ । ਫ਼ਿਲਮ ਦੇ ਬਾਈਕਾਟ ਨੂੰ ਲੈ ਕੇ ਵੀ ਟਵਿੱਟਰ ‘ਤੇ ਹੈਸ਼ਟੈਗ ਟ੍ਰੈਂਡ ਕਰ ਰਿਹਾ ਸੀ । ਜਿਸ ਤੋਂ ਬਾਅਦ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਕਮਾਲ ਨਹੀਂ ਕਰ ਪਾਈ । ਇਸ ਦੇ ਪਿੱਛੇ ਹੋਰ ਕਈ ਕਾਰਨ ਵੀ ਹੋ ਸਕਦੇ ਹਨ ।
ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ ਦੀ ਧੀ ਨੇ ਆਪਣੀ ਬਹਾਦਰੀ ਨਾਲ ਮਾਂ ਦੀ ਬਚਾਈ ਸੀ ਜਾਨ, ਮਿਲਿਆ ਸੀ ਬਹਾਦਰੀ ਪੁਰਸਕਾਰ
ਹੁਣ ਇਸ ਮਾਮਲੇ ‘ਚ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਅਦਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਸੁਝਾਅ ਫ਼ਿਲਮ ਦੇ ਨਿਰਮਾਤਾਵਾਂ ਨੂੰ ਦਿੱਤੇ ਸਨ । ਪਰ ਇਨ੍ਹਾਂ ਸੁਝਾਅ ‘ਤੇ ਗੌਰ ਕਰਨ ਦੀ ਬਜਾਏ ਇਨ੍ਹਾਂ ਨੂੰ ਅਣਗੌਲਿਆ ਗਿਆ ।
image from instagram
ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਕੁਝ ਪੰਜਾਬੀ ਡਾਇਲਾਗਜ਼ ਨੂੰ ਰੀ-ਡਬ ਕਰਨ ਦੇ ਉਨ੍ਹਾਂ ਦੇ ਸੁਝਾਅ 'ਤੇ ਧਿਆਨ ਨਹੀਂ ਦਿੱਤਾ। ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਫਿਲਮ ਦੇ ਨਿਰਮਾਣ ਦੌਰਾਨ ਪੰਜਾਬੀ ਬੋਲੀ ਨੂੰ ਠੀਕ ਕਰਨ ਵਿੱਚ ਫਿਲਮ ਦੇ ਨਿਰਮਾਤਾ ਆਮਿਰ ਖਾਨ ਦੀ ਮਦਦ ਕੀਤੀ।ਦੱਸ ਦਈਏ ਕਿ ਇਨ੍ਹਾਂ ਗੱਲਾਂ ਦਾ ਖੁਲਾਸਾ ਇੱਕ ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਨੇ ਕੀਤਾ ਹੈ ।
Image Source: Twitter
ਅਦਾਕਾਰ ਨੇ ਕਿਹਾ ਕਿ ਉਸ ਵੇਲੇ ਤਾਂ ਸਭ ਨੇ ਇਸ ਨੂੰ ਠੀਕ ਕਰਨ ਦੀ ਹਾਮੀ ਭਰੀ ਪਰ ਬਾਅਦ ‘ਚ ਇਸ ਸਭ ਨੂੰ ਠੀਕ ਨਹੀਂ ਕੀਤਾ ਗਿਆ ਸੀ । ਦੱਸ ਦਈਏ ਕਿ ਆਮਿਰ ਖ਼ਾਨ ਨੇ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਲਈ ਬਹੁਤ ਮਿਹਨਤ ਕੀਤੀ ਸੀ । ਪਰ ਇਹ ਫ਼ਿਲਮ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਪਾਈ ।
View this post on Instagram