ਦੇਖੋ ਵੀਡੀਓ : ਗਿੱਪੀ ਗਰੇਵਾਲ ਤੇ ਕਰਨ ਔਜਲਾ ਨੇ ਨਵੇਂ ਗੀਤ ‘ASK THEM’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ

Reported by: PTC Punjabi Desk | Edited by: Lajwinder kaur  |  September 21st 2020 10:06 AM |  Updated: September 21st 2020 10:14 AM

ਦੇਖੋ ਵੀਡੀਓ : ਗਿੱਪੀ ਗਰੇਵਾਲ ਤੇ ਕਰਨ ਔਜਲਾ ਨੇ ਨਵੇਂ ਗੀਤ ‘ASK THEM’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਛਾਇਆ ਟਰੈਂਡਿੰਗ ‘ਚ ਨੰਬਰ ਇੱਕ ‘ਤੇ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੇ ਨਵੇਂ ਟਰੈਕ ‘ASK THEM’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ । ਫੈਨਜ਼ ਵੱਲੋਂ ਇਸ ਗੀਤ ਦੇ ਲਈ ਪਿਆਰ ਦੇਖਦੇ ਹੋਏ ਗੀਤ ਨੂੰ ਰਿਲੀਜ਼ ਡੇਟ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਹੈ ।gippy grewal and ishita raj

ਹੋਰ ਪੜ੍ਹੋ : ਕਰਨ ਔਜਲਾ ਦਾ ਨਵਾਂ ਗੀਤ ‘No Need’ ਪੇਸ਼ ਕਰਦਾ ਹੈ ਜ਼ਿੰਦਗੀ ਦੇ ਪਹਿਲੂ ਨੂੰ, ਦੇਖੋ ਵੀਡੀਓ

ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਦਮਦਾਰ ਆਵਾਜ਼ ‘ਚ ਗਾਇਆ ਹੈ ਤੇ ਗਾਇਕੀ ‘ਚ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਰਨ ਔਜਲਾ । ਇਸ ਗੀਤ ਦੇ ਬੋਲ ਵੀ ਕਰਨ ਔਜਲਾ ਨੇ ਹੀ ਲਿਖੇ ਨੇ ।

ask them trending no 1

ਇਸ ਚੱਕਵੀਂ ਬੀਟ ਵਾਲੇ ਸੌਂਗ ਨੂੰ ਮਿਊਜ਼ਿਕ ਦਿੱਤਾ ਹੈ ਪਰੂਫ ਨੇ । ਗਾਣੇ ਦਾ ਵੀਡੀਓ ਤਿਆਰ ਕੀਤਾ ਹੈ ਰੌਬੀ ਸਿੰਘ ਤੇ ਸੁੱਖ ਸੰਘੇੜਾ ਨੇ । ਵੀਡੀਓ ‘ਚ ਅਦਾਕਾਰੀ ਕਰਦੇ ਹੋ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ, ਇਸ਼ਿਤਾ ਰਾਜ ਤੇ ਕਰਨ ਔਜਲਾ ।

karan aujla ask them

ਵੀਡੀਓ ਨੂੰ Geet MP3 ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜਿਸ ਕਰਕੇ ਗੀਤ ਟਰੈਂਡਿੰਗ ‘ਚ ਨੰਬਰ ਇੱਕ ਉੱਤੇ ਚੱਲ ਰਿਹਾ ਹੈ ।

ishita raj ask them

ਇਹ ਪਹਿਲੀ ਵਾਰ ਜਦੋਂ ਗਿੱਪੀ ਗਰੇਵਾਲ ਤੇ ਕਰਨ ਔਜਲਾ ਇਕੱਠੇ ਕਿਸੇ ਮਿਊਜ਼ਿਕ ਵੀਡੀਓ ‘ਚ ਨਜ਼ਰ ਆਏ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network