ਗਿੱਪੀ ਗਰੇਵਾਲ ਦੇ ਅਜ਼ੀਜ਼ ਦੋਸਤ ਦੀ ਮੌਤ ,ਕਿਹਾ ਕਦੇ ਨਹੀਂ ਸੀ ਸੋਚਿਆ ਤੇਰੇ ਤੋਂ ਬਗੈਰ ਗੁਜ਼ਾਰਨੀ ਪਵੇਗੀ ਜ਼ਿੰਦਗੀ 

Reported by: PTC Punjabi Desk | Edited by: Shaminder  |  December 17th 2018 10:27 AM |  Updated: December 17th 2018 10:27 AM

ਗਿੱਪੀ ਗਰੇਵਾਲ ਦੇ ਅਜ਼ੀਜ਼ ਦੋਸਤ ਦੀ ਮੌਤ ,ਕਿਹਾ ਕਦੇ ਨਹੀਂ ਸੀ ਸੋਚਿਆ ਤੇਰੇ ਤੋਂ ਬਗੈਰ ਗੁਜ਼ਾਰਨੀ ਪਵੇਗੀ ਜ਼ਿੰਦਗੀ 

ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਨਜ਼ਦੀਕੀ ਦੋਸਤ ਸਰਬੀ ਗਰੇਵਾਲ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸਰਬੀ ਗਰੇਵਾਲ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕੀ ਦੋਸਤ ਦੱਸੇ ਜਾ ਰਹੇ ਨੇ । ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਪਿੰਡ ਕੂੰਮ ਕਲਾਂ ਦੇ ਨਿਵਾਸੀ ਸਰਬੀ ਗਰੇਵਾਲ ਦੀ ਮੋਹਾਲੀ ਦੇ ਇੱਕ ਹੋਟਲ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ । ਉਹ ਫੇਜ਼ ਗਿਆਰਾਂ 'ਚ ਸਥਿਤ ਇੱਕ ਹੋਟਲ 'ਚ ਆਪਣੇ ਦੋਸਤ ਨਾਲ ਰੁਕਿਆ ਹੋਇਆ ਸੀ ।

ਹੋਰ ਵੇਖੋ :ਜਦੋਂ ਗਿੱਪੀ ਗਰੇਵਾਲ ਨੇ ਆਪਣੀ ਫੈਨਸ ਨਾਲ ਤਸਵੀਰ ਖਿਚਵਾਉਣ ਤੋਂ ਕੀਤਾ ਇਨਕਾਰ ,ਵੇਖੋ ਵੀਡਿਓ

https://www.instagram.com/p/BrcHV1jHGVI/

ਗੋਲੀ ਲੱਗਣ ਤੋਂ ਬਾਅਦ ਸਰਬੀ ਦੇ ਸਾਥੀ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਤੋਂ ਬਾਅਦ ਫਰਾਰ ਹੋ ਗਏ ਸਨ । ਸਰਬੀ ਗਰੇਵਾਲ ਦੇ ਦੇਹਾਂਤ 'ਤੇ ਸਿੱਧੂ ਮੂਸੇਵਾਲਾ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਸਰਬੀ ਸਿੱਧੂ ਮੂਸੇਵਾਲਾ ਦਾ ਸ਼ੋਅ ਵੇਖਣ ਲਈ ਹੀ ਗਿਆ ਸੀ ਅਤੇ ਰਾਤ ਨੂੰ ਢਾਈ ਵਜੇ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ ਅਤੇ ਸਰਬੀ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ ਸੀ ।

https://www.instagram.com/p/BrcynTGA3S-/

ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਅਜੀਜ਼ ਦੋਸਤ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ 'ਕੀ ਲਿਖਾਂ ਕੁਝ ਸਮਝ ਨਹੀਂ ਆਉਂਦਾ ,ਤੇਰੇ ਤੋਂ ਬਗੈਰ ਕਦੇ ਜ਼ਿੰਦਗੀ ਗੁਜ਼ਾਰਨੀ ਪਵੇਗੀ ,ਕਦੇ ਸੋਚਿਆ ਨਹੀਂ ਸੀ। ਵਾਹਿਗੁਰੂ ਮੇਰੇ ਵੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ'।ਉੱਧਰ ਸਿੱਧੂ ਮੂਸੇਵਾਲਾ ਨੇ ਵੀ ਸਰਬੀ ਗਰੇਵਾਲ ਦੀ ਮੌਤ 'ਤੇ ਦੁੱਖ ਜਤਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network