ਗਿੱਪੀ ਗਰੇਵਾਲ ਤੇ ਦਿਵਿਆ ਦੱਤਾ ਦੀ ਫ਼ਿਲਮ ਮਾਂ ਦੇ ਟ੍ਰੇਲਰ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂਪ੍ਰ ਆਪਣੇ ਅਪਕਮਿੰਗ ਪ੍ਰੋਜੈਕਟਸ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। ਇਨ੍ਹਾਂ ਚੋਂ ਇੱਕ ਹੋਰ ਫ਼ਿਲਮ ਹੈ ਮਾਂ’ (Maa)। ਇਹ ਫ਼ਿਲਮ ਮਾਂ-ਪੁੱਤਰ ਦੇ ਪਿਆਰ ਨੂੰ ਦਰਸਾਉਂਦੀ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦੇ ਟ੍ਰੇਲਰ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਹ ਫ਼ਿਲਮ ਇੱਕ ਮਾਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਅਤੇ ਜਜ਼ਬਾਤਾਂ ਨੂੰ ਦਰਸਾਉਂਦੀ ਹੈ।
ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਗੁਰਪ੍ਰੀਤ ਸਿੰਘ ਘੁੱਗੀ ਤੇ ਦਿਵਿਆ ਦੱਤਾ ਨਾਲ ਹੁੰਦੀ ਹੈ। ਦਿਵਿਆ ਤੇ ਗੁਰਪ੍ਰੀਤ ਨੂੰ ਇੱਕ ਵਿਆਹੇ ਜੋੜੇ ਵਜੋਂ ਦਰਸਾਇਆ ਗਿਆ ਹੈ। ਇਸ ਟ੍ਰੇਲਰ ਦੇ ਵਿੱਚ ਦਿਵਿਆ ਦੱਤਾ ਦਾ ਇੱਕ ਮਾਂ ਵਜੋਂ ਮਜ਼ਬੂਤ ਕਿਰਦਾਰ ਵੇਖਣ ਨੂੰ ਮਿਲਿਆ। ਦਿਵਿਆ ਇਸ ਫ਼ਿਲਮ ਵਿੱਚ ਇੱਕ ਅਜਿਹੀ ਮਾਂ ਵਜੋਂ ਨਜ਼ਰ ਆਵੇਗੀ ਜੋ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਆਪਣੀ ਜ਼ਮੀਨ ਲਈ ਹੱਕ ਤੇ ਸੱਚ ਦੀ ਲੜਾਈ ਵੀ ਲੜਦੀ ਨਜ਼ਰ ਆਵੇਗੀ।
Image Source: Instagram
ਫ਼ਿਲਮ ਦੀ ਕਹਾਣੀ ਦਰਸਾਉਂਦੀ ਹੈ ਕਿ ਕੀ ਕਿਸ ਤਰ੍ਹਾਂ ਇੱਕ ਮਾਂ ਜੋ ਬਾਹਰੋਂ ਤਾਂ ਬੜੀ ਸਖ਼ਤ ਦਿਖਾਈ ਦਿੰਦੀ ਹੈ,ਪਰ ਜਦੋਂ ਬੱਚੇ ਨੂੰ ਇੱਕ ਝਰੀਟ ਵੀ ਆਉਂਦੀ ਹੈ ਤਾਂ ਉਹ ਪਰੇਸ਼ਾਨ ਹੋ ਜਾਂਦੀ ਹੈ। ਮਾਂ ਪੁੱਤਰ ਦੇ ਪਿਆਰ ਦੀ ਕਹਾਣੀ ਨੂੰ ਬਿਆਨ ਕਰਦੀ ਇਸ ਫ਼ਿਲਮ ‘ਚ ਦਿਵਿਆ ਦੱਤਾ ਨੇ ਮਾਂ ਦਾ ਕਿਰਦਾਰ ਨਿਭਾਇਆ ਹੈ ਜੋ ਕਿ ਹਰ ਕਿਸੇ ਨੂੰ ਬਹੁਤ ਹੀ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ‘ਮਾਂ’ ਫ਼ਿਲਮ ਦਾ ਟਾਈਟਲ ਟ੍ਰੈਕ ਹੋਇਆ ਰਿਲੀਜ਼, ਮਾਂ ਦਾ ਬੱਚਿਆਂ ਪ੍ਰਤੀ ਪਿਆਰ ਨੂੰ ਦਰਸਾਉਂਦਾ ਹੈ ਗੀਤ
ਫ਼ਿਲਮ ਨੂੰ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ । ਇਹ ਫ਼ਿਲਮ ਮਾਂ ਨੂੰ ਸਮਰਪਿਤ ਹੈ ਅਤੇ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਘਬੀਰ ਬੋਲੀ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ।
Image Source: Instagram
ਫ਼ਿਲਮ 6 ਮਈ 2022 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਹਮਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦਾ ਇੱਕ ਪੋਸਟਰ ਸਾਂਝਾ ਕਰਦੇ ਹੋਏ ਇਸ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਸੀ। ਇਸ ਫ਼ਿਲਮ ਦਾ ਟੀਜ਼ਰ ਤੇ ਇਸ ਦਾ ਟਾਈਟਲ ਟਰੈਕ ਰੱਬ ਦਾ ਰੂਪ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਤੇ ਦਰਸ਼ਕਾਂ ਵੱਲੋਂ ਇਸ ਨੂੰ ਬਹੁਤ ਪਸੰਦ ਕੀਤਾ ਗਿਆ।