ਗਿੱਪੀ ਗਰੇਵਾਲ ਦੀ "ਸੂਬੇਦਾਰ ਜੋਗਿੰਦਰ ਸਿੰਘ" ਬਾਰੇ ਇਕ ਨਵਾਂ ਖੁਲਾਸਾ
ਗਿੱਪੀ ਗਰੇਵਾਲ ਆਪਣੀ ਜ਼ਿੰਦਗੀ ਦੀ ਪਹਿਲੀ ਬਾਇਓਪਿਕ ਕਰ ਰਹੇ ਨੇ ਇਹ ਤਾਂ ਹਰ ਕੋਈ ਜਾਣਦਾ ਹੈ ਤੇ ਸਾਰਿਆਂ ਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਦੀ ਫਿਲਮ "ਸੂਬੇਦਾਰ ਜੋਗਿੰਦਰ ਸਿੰਘ" ਤੋਂ ਕੁਲਵਿੰਦਰ ਬਿੱਲਾ (Kulwinder Billa) ਵੀ ਆਪਣੀ ਐਕਟਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਨੇ |
ਪਰ ਕੋਈ ਇਹ ਨੀਂ ਜਾਣਦਾ ਕਿ ਇਸ ਫਿਲਮ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਕ ਹੋਰ ਬੇਹੱਦ ਪ੍ਰਤਿਭਾਵਾਨ ਗਾਇਕ ਵੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ | ਅਰੇ ਅਨੁਮਾਨ ਲਗਾਉਣ ਦੀ ਲੋੜ ਨੀਂ ਅਸੀਂ ਤੁਹਾਨੂੰ ਉਨ੍ਹਾਂ ਦਾ ਨਾਂ ਦੱਸ ਹੀ ਦਿੰਦੇ ਆਂ ਉਨ੍ਹਾਂ ਦਾ ਨਾਂ ਹੈ ਰਾਜਵੀਰ ਜਵੰਦਾ | ਜੀ ਹਾਂ ਸੂਬੇਦਾਰ ਜੋਗਿੰਦਰ ਸਿੰਘ ਹੁਣ ਮਲਟੀ ਸਟਾਰਰ ਫਿਲਮ ਹੈ | ਇਸ ਕਰਕੇ ਹੋ ਜਾਓ ਤਿਆਰ ਇਸ ਕਮਾਲ ਦੀ ਗਿੱਪੀ ਗਰੇਵਾਲ (Gippy Grewal) ਆਪਣੀ ਜ਼ਿੰਦਗੀ ਦੀ ਪਹਿਲੀ ਬਾਇਓਪਿਕ ਨੂੰ ਵੇਖਣ ਦੇ ਲਈ !