ਗਿੱਪੀ ਗਰੇਵਾਲ ਵੱਲੋਂ ਫੈਨਜ਼ ਲਈ ਇੱਕ ਹੋਰ ਸੌਗਾਤ, ਨਵੀਂ ਮੂਵੀ ਦਾ ਕੀਤਾ ਐਲਾਨ
ਗਿੱਪੀ ਗਰੇਵਾਲ ਜੋ ਇਸ ਵਾਰ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਦਾ ਐਲਾਨ ਕਰ ਚੁੱਕੇ ਨੇ। ਜਿਸ ਦੇ ਚੱਲਦੇ ਗਿੱਪੀ ਗਰੇਵਾਲ ਨੇ ਇੱਕ ਹੋਰ ਪੰਜਾਬੀ ਮੂਵੀ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਰਾਹੀਂ ਇਸ ਮੂਵੀ ਦੀ ਜਾਣਕਾਰੀ ਦਿੱਤੀ ਹੈ। ਗਿੱਪੀ ਨੇ ਮੂਵੀ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹਮਬਲ ਮੋਸ਼ਨ ਪਿਕਚਰਸ ਪੇਸ਼ ਕਰਦਾ ਹੈ ‘ਫੱਟੇ ਦਿੰਦੇ ਚੱਕ ਪੰਜਾਬੀ’..’
ਹੋਰ ਵੇਖੋ:ਪਰਮੀਸ਼ ਵਰਮਾ ਤੇ ਅੰਬਰ ਦੇ ਇਸ ਪਿਆਰੇ ਅੰਦਾਜ਼ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ
ਦੱਸ ਦਈਏ ‘ਫੱਟੇ ਦਿੰਦੇ ਚੱਕ ਪੰਜਾਬੀ’ ਮੂਵੀ ਨੂੰ ਸਮੀਪ ਕੰਗ ਡਾਇਰੈਕਟ ਕਰਨਗੇ। ਮੂਵੀ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਨੇ। ਫਿਲਹਾਲ ਮੂਵੀ ਦੇ ਬਾਕੀ ਕਲਾਕਾਰਾਂ ਦੇ ਬਾਰੇ ‘ਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਇਹ ਜ਼ਰੂਰ ਦੱਸ ਦਿੱਤਾ ਗਿਆ ਹੈ ਕਿ ‘ਫੱਟੇ ਦਿੰਦੇ ਚੱਕ ਪੰਜਾਬੀ’ ਮੂਵੀ ਨੂੰ ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਅਗਲੇ ਸਾਲ 26 ਜੂਨ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਤਾਂ ਬਹੁਤ ਜਲਦ ‘ਮੰਜੇ ਬਿਸਤਰੇ 2’ 12 ਅਪ੍ਰੈਲ ਨੂੰ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ‘ਅਰਦਾਸ 2’ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਦੱਸ ਦਈਏ ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਦੇ ਨਾਲ ਤਿੰਨ ਫਿਲਮਜ਼ ਸਾਈਨ ਕੀਤੀਆਂ ਹਨ ਜਿਸ ਚੋਂ ਪਹਿਲੀ ਮੂਵੀ ਡਾਕਾ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਡਾਕਾ ਮੂਵੀ ਚ ਇੱਕ ਵਾਰ ਫਿਰ ਤੋਂ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।