ਗਿੱਪੀ ਗਰੇਵਾਲ ਨੇ ਜਨਮ ਦਿਨ ‘ਤੇ ਆਪਣੀ ਨਵੀਂ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਕੀਤਾ ਐਲਾਨ

Reported by: PTC Punjabi Desk | Edited by: Shaminder  |  January 02nd 2023 11:54 AM |  Updated: January 02nd 2023 11:54 AM

ਗਿੱਪੀ ਗਰੇਵਾਲ ਨੇ ਜਨਮ ਦਿਨ ‘ਤੇ ਆਪਣੀ ਨਵੀਂ ਫ਼ਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਕੀਤਾ ਐਲਾਨ

ਗਿੱਪੀ ਗਰੇਵਾਲ (Gippy Grewal) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੀ ਨਵੀਂ ਫ਼ਿਲਮ (New Movie) ‘ਸ਼ੇਰਾਂ ਦੀ ਕੌਮ ਪੰਜਾਬੀ’ (Sheran Di Kaum) ਦਾ ਐਲਾਨ ਕੀਤਾ ਹੈ । ਜਿਸ ਦਾ ਇੱਕ ਪੋਸਟਰ ਵੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

Ravneet Grewal And Gippy Grewal-min Image Source : Instagram

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ਦੌਰਾਨ ਅਦਾਕਾਰ ਗੁਰਮੀਤ ਚੌਧਰੀ ਅਤੇ ਦੇਬੀਨਾ ਨੂੰ ਵੇਖ ਬੇਕਾਬੂ ਹੋਈ ਭੀੜ, ਪਤਨੀ ਨੂੰ ਬਚਾਉਂਦੇ ਹੋਏ ਜ਼ਖਮੀ ਹੋਇਆ ਅਦਾਕਾਰ

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਮੇਰੇ ਜਨਮ ਦਿਨ ‘ਤੇ ਖ਼ਾਸ ਅਨਾਊਂਸਮੈਂਟ ‘ਸ਼ੇਰਾਂ ਦੀ ਕੌਮ ਪੰਜਾਬੀ’ । ਇਹ ਫ਼ਿਲਮ ਅਗਲੇ ਸਾਲ 12  ਅਪ੍ਰੈਲ 2024  ‘ਚ ਰਿਲੀਜ਼ ਹੋਵੇਗੀ । ਇਸ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇਸ ਦੀ ਰਿਲੀਜ਼ ਡੇਟ ਨੂੰ ਵੀ ਰਿਵੀਲ ਕੀਤਾ ਹੈ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਜਨਮ ਦਿਨ ਪਤਨੀ ਰਵਨੀਤ ਗਰੇਵਾਲ ਨੇ ਰੋਮਾਂਟਿਕ ਤਸਵੀਰ ਸਾਂਝੀ ਕਰ ਦਿੱਤੀ ਵਧਾਈ, ਭਤੀਜੀ ਨੇ ਵੀ ਚਾਚੇ ਨੂੰ ਇਸ ਅੰਦਾਜ਼ ‘ਚ ਦਿੱਤੀ ਮੁਬਾਰਕ

ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਫ਼ਿਲਮ ਪੰਜਾਬੀਆਂ ਦੀ ਬਹਾਦਰੀ ਅਤੇ ਵੀਰਤਾ ਨੂੰ ਦਰਸਾਏਗੀ । ਫ਼ਿਲਮ ‘ਚ ਗਿੱਪੀ ਗਰੇਵਾਲ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।

Gippy Grewal,,.- image Source : Instagram

ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ । ਹਾਲਾਂਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ, ਪਰ ਹੌਲੀ ਹੌਲੀ ਫ਼ਿਲਮਾਂ ‘ਚ ਵੀ ਉਹ ਸਰਗਰਮ ਹੋ ਗਏ ਅਤੇ ਹੁਣ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ।

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network