ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੱਕ ਵਾਰ ਫਿਰ ਗਿੱਪੀ ਗਰੇਵਾਲ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ ! 

Reported by: PTC Punjabi Desk | Edited by: Rupinder Kaler  |  July 29th 2019 11:17 AM |  Updated: July 29th 2019 11:17 AM

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੱਕ ਵਾਰ ਫਿਰ ਗਿੱਪੀ ਗਰੇਵਾਲ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ ! 

ਗਿੱਪੀ ਗਰੇਵਾਲ ਉਹ ਅਦਾਕਾਰ ਹਨ ਜਿੰਨ੍ਹਾਂ ਵਿੱਚ ਹਰ ਗੁਣ ਮੌਜੂਦ ਹੈ । ਉਹ ਇੱਕ ਵਧੀਆ ਗਾਇਕ, ਅਦਾਕਾਰ, ਡਾਇਰੈਕਟਰ ਤੇ ਸਟੋਰੀ ਰਾਈਟਰ ਹਨ । ਇਸ ਗੱਲ ਦਾ ਸਬੂਤ ਉਹਨਾਂ ਦੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਬਲਾਕ ਬਸਟਰ ਫ਼ਿਲਮ 'ਅਰਦਾਸ ਕਰਾਂ' ਤੋਂ ਮਿਲ ਜਾਂਦਾ ਹੈ । ਇਸ ਫ਼ਿਲਮ ਦੇ ਹਿੱਟ ਹੋਣ ਤੋਂ ਬਾਅਦ ਗਿੱਪੀ ਗਰੇਵਾਲ ਦਾ ਸਿਤਾਰਾ ਸੱਤਵਂੇ ਅਸਮਾਨ 'ਤੇ ਹੈ । ਇਸ ਫ਼ਿਲਮ ਤੋਂ ਬਾਅਦ ਹੀ ਗਿੱਪੀ ਨੇ ਆਪਣੀ ਨਵੀਂ ਫ਼ਿਲਮ 'ਡਾਕਾ' ਦਾ ਐਲਾਨ ਵੀ ਕਰ ਦਿੱਤਾ ਹੈ ।

https://www.instagram.com/p/B0e5ei8g1ed/

ਇਹ ਫ਼ਿਲਮ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣ ਰਹੀ ਹੈ । ਇਹ ਪਹਿਲਾ ਮੌਕਾ ਹੈ ਜਦੋਂ ਟੀ-ਸੀਰੀਜ਼ ਤੇ ਹੰਬਲ ਮੋਸ਼ਨ ਪਿਕਚਰਸ ਇੱਕਠੇ ਕੋਈ ਫ਼ਿਲਮ ਬਣਾ ਰਹੇ ਹਨ । ਡਾਕਾ ਫ਼ਿਲਮ ਦਾ ਐਲਾਨ ਮਾਰਚ ਵਿੱਚ ਕੀਤਾ ਗਿਆ ਸੀ ਤੇ13  ਸਤੰਬਰ ਨੂੰ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਣਾ ਸੀ । ਪਰ ਨਿਰਮਾਤਾਵਾਂ ਨੇ ਹੁਣ ਇਸ ਫ਼ਿਲਮ ਦੀ ਰਿਲੀਜ਼ਿੰਗ ਤਰੀਕ ਬਦਲ ਦਿੱਤੀ ਹੈ ।

https://www.instagram.com/p/B0V4uxSgHnB/

ਕੁਝ ਦਿਨ ਪਹਿਲਾਂ ਹੀ ਗਿੱਪੀ ਨੇ ਆਪਣੀ ਇਸ ਫ਼ਿਲਮ ਦੀ ਪਹਿਲੀ ਝਲਕ ਪੇਸ਼ ਕੀਤੀ ਸੀ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਵਿੱਚ ਉਹ ਡਾਕੂ ਦਾ ਕਿਰਦਾਰ ਨਿਭਾਉਣਗੇ । ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਉਹਨਾਂ ਦੇ ਨਾਲ ਲੀਡ ਰੋਲ ਵਿੱਚ ਨਜ਼ਰ ਆਵੇਗੀ । ਇਸ ਤੋਂ ਪਹਿਲਾ ਜੱਟ ਜੇਮਜ਼ ਬਾਂਡ ਵਿੱਚ ਦੋਹਾਂ ਨੇ ਇੱਕਠੇ ਕੰਮ ਕੀਤਾ ਹੈ ।

https://www.instagram.com/p/BvlsyJyA2KL/

ਜ਼ਰੀਨ ਨੇ ਇਸ ਸਬੰਧ ਵਿੱਚ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜ਼ਰੀਨ ਖ਼ਾਨ ਤੇ ਗਿੱਪੀ ਦੀ ਇਸ ਜੋੜੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਵੀ ਜੱਟ ਜੇਮਜ਼ ਬਾਂਡ ਵਾਂਗ ਰੋਮਾਂਟਿਕ ਹੋਣ ਦੇ ਨਾਲ ਨਾਲ ਡਰਾਮੇ ਨਾਲ ਭਰਪੂਰ ਫ਼ਿਲਮ ਹੋਵੇਗੀ ।

https://www.instagram.com/p/Bu3WqGcALcs/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network