ਗਿੱਪੀ ਗਰੇਵਾਲ ਨੇ ਆਪਣੀ ਨਵੀਂ ਮੂਵੀ ‘ਡਾਕਾ’ ਦਾ ਪੋਸਟਰ ਕੀਤਾ ਸ਼ੇਅਰ, ਫਿਲਮ ‘ਚ ਗਿੱਪੀ ਦੇ ਨਾਲ ਨਜ਼ਰ ਆਵੇਗੀ ਇਹ ਅਦਾਕਾਰਾ
ਪੰਜਾਬੀ ਗਾਇਕ, ਅਦਾਕਾਰ ਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਜਿਹਨਾਂ ਨੇ ਆਪਣੀ ਨਵੀਂ ਮੂਵੀ ‘ਡਾਕਾ’ ਦਾ ਪੋਸਟਰ ਸ਼ੇਅਰ ਕੀਤਾ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਇਸ ਮੂਵੀ ‘ਚ ਉਨ੍ਹਾਂ ਦਾ ਸਾਥ ਦੇਵੇਗੀ ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਜ਼ਰੀਨ ਖਾਨ। ਇਸ ਤੋਂ ਪਹਿਲਾਂ ਵੀ ਜ਼ਰੀਨ ਖਾਨ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਮੂਵੀ 'ਜੱਟ ਜੇਮਸ ਬਾਂਡ' ‘ਚ ਨਜ਼ਰ ਆ ਚੁੱਕੀ ਹੈ, ਦੋਵਾਂ ਦੀ ਜੋੜੀ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਹੋਰ ਵੇਖੋ: ਕਿਉਂ ‘ਹੈੱਡਲਾਈਨ’ ‘ਚ ਛਾਏ ਬੁਲੰਦੀਆਂ ‘ਚ ਰਹਿਣ ਵਾਲੇ ਗਾਇਕ ਹਰਦੀਪ ਗਰੇਵਾਲ
ਗਿੱਪੀ ਗਰੇਵਾਲ ਦੀ ਫਿਲਮ ਡਾਕਾ ਨੂੰ ਡਾਇਰੈਕਟ ਕਰਨਗੇ ਮਸ਼ਹੂਰ ਵੀਡੀਓ ਤੇ ਪੰਜਾਬੀ ਫਿਲਮ ਡਾਇਰੈਕਟਰ ਬਲਜੀਤ ਸਿੰਘ ਦਿਓ। ਇਸ ਮੂਵੀ ਨੂੰ ਪ੍ਰੋਡਿਊਸ ਕਰਨਗੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ। ਡਾਕਾ ਮੂਵੀ ਨੂੰ ਟੀਸੀਰੀਜ਼ ਤੇ ਹਮਬਲ ਮੋਸ਼ਨ ਪਿਕਚਰਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦੱਸ ਦਈਏ ਗਿੱਪੀ ਗਰੇਵਾਲ ਨੇ ਭੂਸ਼ਣ ਕੁਮਾਰ ਦੇ ਨਾਲ ਤਿੰਨ ਫਿਲਮ ਸਾਈਨ ਕੀਤੀ ਨੇ ਜਿਸ ਚੋ ਪਹਿਲੀ ਮੂਵੀ ਡਾਕਾ ਦਾ ਐਲਾਨ ਕਰ ਦਿੱਤਾ ਗਿਆ ਹੈ।
ਜੇ ਗੱਲ ਕਰੀਏ ਗਿੱਪੀ ਦੀ ਆਉਣ ਵਾਲੀਆਂ ਫਿਲਮਾਂ ਦਾ ਤਾਂ ਗਿੱਪੀ ਗਰੇਵਾਲ ਦੀ ਮੂਵੀ ‘ਮੰਜੇ ਬਿਸਤਰੇ-2’ ਤੇ ‘ਅਰਦਾਸ 2’ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਣ ਵਾਲੀਆਂ ਹਨ।