ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਨੇ ਆਪਣੀ ਪਰਫਾਰਮੈਂਸ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।
ਦੀ ਲਾਈਵ ਪਰਫਾਰਮੈਂਸ