ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਟ੍ਰੇਲਰ ਹੋਇਆ ਰਿਲੀਜ਼

Reported by: PTC Punjabi Desk | Edited by: Lajwinder kaur  |  August 10th 2022 12:30 PM |  Updated: August 10th 2022 12:41 PM

ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਟ੍ਰੇਲਰ ਹੋਇਆ ਰਿਲੀਜ਼

Yaar Mera Titliyan Warga Trailer: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਦੀ ਮੋਸਟ ਅਵੇਟਡ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦਾ ਹਾਸਿਆਂ ਨਾਲ ਭਰਪੂਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਫ਼ਿਲਮ ‘ਬੈਚ 2013’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਕਿਵੇਂ ਨਿਰਾਸ਼ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਹਰਦੀਪ ਗਰੇਵਾਲ ਬਣਦੇ ਨੇ ਪੁਲਿਸ ਅਫ਼ਸਰ, ਦੇਖੋ ਵੀਡੀਓ

Yaar Mera Titliyan Warga Trailer: Put your seatbelt on for 'fun-tastic' ride with Gippy Grewal and Tanu Grewal Image Source: YouTube

Image Source: YouTubeਜੇ ਗੱਲ ਕਰੀਏ ਟ੍ਰੇਲਰ ਦੀ ਤਾਂ 3 ਮਿੰਟ 18 ਸਕਿੰਟ ਦਾ ਵੀਡੀਓ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ਦੀ ਇਸ ਫ਼ਿਲਮ ਦੇ ਨਾਲ ਉਮੀਦਾਂ ਹੋਰ ਵੀ ਜ਼ਿਆਦਾ ਵੱਧ ਗਈਆਂ ਹਨ। ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਸ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਪਤੀ-ਪਤਨੀ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਦੀ ਭੂਮਿਕਾ ਵਿਗੜੇ ਪਤੀ ਦੀ ਦੇਖਣ ਨੂੰ ਮਿਲ ਰਹੀ ਹੈ, ਜੋ ਵਿਆਹ ਤੋਂ ਬਾਅਦ ਵੀ ਪਿਆਰ ਦੀ ਭਾਲ ਕਰ ਰਿਹਾ ਹੈ। ਟ੍ਰੇਲਰ ‘ਚ ਕਮਾਲ ਦੇ ਡਾਇਲਾਗਸ ਦੇ ਨਾਲ ਸ਼ਾਨਦਾਰ ਕਮੇਡੀ ਦਾ ਵੀ ਡੋਜ਼ ਦਿੱਤਾ ਗਿਆ ਹੈ।

Yaar Mera Titliyan Warga Trailer: Put your seatbelt on for 'fun-tastic' ride with Gippy Grewal and Tanu Grewal Image Source: YouTube

ਟ੍ਰੇਲਰ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਗਿੱਪੀ ਗਰੇਵਾਲ ਦਾ ਵਿਆਹ ਤਨੂੰ ਗਰੇਵਾਲ ਨਾਲ ਹੋਇਆ ਹੈ, ਜਿਨ੍ਹਾਂ ਦਾ ਇੱਕ ਬੇਟਾ ਹੈ, ਜਿਸ ਦੀ ਭੂਮਿਕਾ ਹਰਮਨ ਘੁੰਮਣ ਨੇ ਨਿਭਾਈ ਹੈ। ਗਿੱਪੀ ਵਿਆਹ ਤੋਂ ਬਾਅਦ ਪਿਆਰ ਦੀ ਭਾਲ ਲਈ ਫੇਸਬੁੱਕ ’ਤੇ ਅਕਾਊਂਟ ਬਣਾਉਂਦਾ ਹੈ ਤੇ ਕੁੜੀਆਂ ਨਾਲ ਗੱਲਬਾਤ ਕਰਨੀਆਂ ਸ਼ੁਰੂ ਕਰ ਦਿੰਦਾ ਹੈ। ਇਸ ਸਾਰੇ ਕੰਮਾਂ ‘ਚ ਕਰਮਜੀਤ ਅਨੋਮਲ ਗਿੱਪੀ ਦੀ ਮਦਦ ਕਰਦਾ ਹੈ। ਕਰਮਜੀਤ ਅਨੋਮਲ ਜੋ ਕਿ ਫ਼ਿਲਮ ‘ਚ ਗਿੱਪੀ ਗਰੇਵਾਲ ਦੇ ਦੋਸਤ ਦੇ ਕਿਰਦਾਰ ‘ਚ ਨਜ਼ਰ ਆਉਣਗੇ।

Yaar Mera Titliyan Warga Trailer: Put your seatbelt on for 'fun-tastic' ride with Gippy Grewal and Tanu Grewal Image Source: YouTube

ਜਦੋਂ ਗਿੱਪੀ ਗਰੇਵਾਲ ਫੇਸਬੁੱਕ ਉੱਤੇ ਹੋਰਾਂ ਕੁੜੀਆਂ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉਸਦੀ ਪਤਨੀ ਨੂੰ ਸ਼ੱਕ ਹੁੰਦਾ ਹੈ ਤੇ ਉਹ ਵੀ ਆਪਣਾ ਨਕਲੀ ਫੇਸਬੁੱਕ ਅਕਾਊਂਟ ਬਣਾਉਂਦੀ ਹੈ। ਇਸ ਵਿਚਾਲੇ ਦੋਵੇਂ ਇਕ-ਦੂਜੇ ਦੇ ਫੇਸਬੁੱਕ ’ਤੇ ਫਰੈਂਡ ਬਣ ਜਾਂਦੇ ਹਨ ਤੇ ਆਪਸ ’ਚ ਗੱਲਬਾਤ ਕਰਦੇ ਹਨ। ਫਿਰ ਸਟੋਰੀ ‘ਚ ਆਉਂਦਾ ਹੈ ਇਮੋਸ਼ਨਲ ਟਵਿੱਸਟ ‘ਤੇ ਦੋਵੇਂ ਇੱਕ ਦੂਜੇ ਤੋਂ ਵੱਖ ਹੋਣ ਦੀ ਗੱਲ ਕਰਦੇ ਨੇ। ਟ੍ਰੇਲਰ ਨੂੰ ਯੂਟਿਊਬ ’ਤੇ ਜੈੱਮ ਟਿਊਨਜ਼ ਪੰਜਾਬੀ ’ਤੇ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ 2 ਸਤੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਸਿਨੇਮਾ ਘਰਾਂ ’ਚ ਰਿਲੀਜ਼ ਹੋਵੇਗੀ।

inside image of gippy grewal Image Source: YouTube

ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ, ਹਰਮਨ ਘੁੰਮਣ ਤੇ ਰਾਜ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤੀ ਹੈ, ਜਿਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network