ਗਿੱਪੀ ਗਰੇਵਾਲ ਤੇ ਰਵਨੀਤ ਗਰੇਵਾਲ ਦੀ ਸਾਹਮਣੇ ਆਈ ਨਵੀਂ ਤਸਵੀਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਰੋਮਾਂਟਿਕ ਅੰਦਾਜ਼
ਸੋਸ਼ਲ ਮੀਡੀਆ ਉੱਤੇ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਦੀ ਨਵੀਂ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ਉੱਤੇ ਪ੍ਰਸ਼ੰਸਕ ਵੀ ਖੂਬ ਪਿਆਰ ਲੁਟਾ ਰਹੇ ਹਨ। ਹਰ ਕੋਈ ਇਸ ਕਿਊਟ ਕਪਲ ਦੀ ਤਾਰੀਫ਼ ਕਰ ਰਹੇ ਹਨ।
ਹੋਰ ਪੜ੍ਹੋ : ਫ਼ਿਲਮ ਲਾਲ ਸਿੰਘ ਚੱਢਾ ਦੇ ਸਮਰਥਨ 'ਚ ਆਏ ਪੰਜਾਬੀ ਐਕਟਰ ਰਾਣਾ ਰਣਬੀਰ, ਪੋਸਟ ਕੇ ਆਮਿਰ ਖ਼ਾਨ ਦੀ ਕੀਤੀ ਤਾਰੀਫ਼
ਇਸ ਵਾਇਰਲ ਹੋ ਰਹੀ ਤਸਵੀਰ ਚ ਦੇਖ ਸਕਦੇ ਹੋ ਰਵਨੀਤ ਗਰੇਵਾਲ ਅਤੇ ਗਿੱਪੀ ਗਰੇਵਾਲ ਇੱਕ ਦੂਜੇ ਦੇ ਨਾਲ ਮੈਚਿੰਗ ਕਰਦੇ ਹੋਏ ਆਊਟਫਿੱਟ ਪਾਏ ਹੋਏ ਹਨ। ਰਵਨੀਤ ਗਰੇਵਾਲ ਨੇ ਪੀਲੇ ਰੰਗਾ ਦਾ ਗਰਾਰਾ ਸੂਟ ਪਾਇਆ ਹੋਇਆ ਹੈ ਤੇ ਗਿੱਪੀ ਗਰੇਵਾਲ ਨੇ ਪੀਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਇਸ ਤਸਵੀਰ ਨੂੰ ਰਵਨੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਗਿੱਪੀ ਗਰੇਵਾਲ ਨੇ ਕਮੈਂਟ 'ਚ ਹਾਰਟ ਵਾਲੇ ਇਮੋਜ਼ੀ ਵੀ ਸ਼ੇਅਰ ਕੀਤੇ ਹਨ।
ਦੱਸ ਦਈਏ ਗਿੱਪੀ ਗਰੇਵਾਲ ਵੀ ਅਕਸਰ ਹੀ ਆਪਣੀ ਪਤਨੀ ਦੇ ਨਾਲ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਦੋਵਾਂ ਦੀ ਜੋੜੀ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਉਂਦੀ ਹੈ। ਗਿੱਪੀ ਗਰੇਵਾਲ ਆਪਣੇ ਕਈ ਇੰਟਰਵਿਊਜ਼ ‘ਚ ਦੱਸ ਚੁੱਕੇ ਨੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੀ ਬਹੁਤ ਹੀ ਚੰਗੀ ਦੋਸਤ ਵੀ ਹੈ।
ਗਿੱਪੀ ਗਰੇਵਾਲ ਜੋ ਕਿ ਆਪਣੇ ਪਰਿਵਾਰ ਦੇ ਨਾਲ ਏਨੀਂ ਦਿਨੀਂ ਪੰਜਾਬ ਆਏ ਹੋਏ ਹਨ। ਦੋਵੇਂ ਹੈਪਲੀ ਤਿੰਨ ਬੱਚਿਆਂ ਦੇ ਮਾਪੇ ਨੇ। ਸਾਲ 2019 ‘ਚ ਰਵਨੀਤ ਗਰੇਵਾਲ ਨੇ ਆਪਣੇ ਤੀਜੇ ਪੁੱਤਰ ਗੁਰਬਾਜ਼ ਨੂੰ ਜਨਮ ਦਿੱਤਾ ਸੀ। ਉਨ੍ਹਾਂ ਦੋ ਹੋਰ ਪੁੱਤਰ ਏਕਮ ਤੇ ਸ਼ਿੰਦਾ ਵੀ ਨੇ। ਸ਼ਿੰਦਾ ਗਰੇਵਾਲ ਜੋ ਕਿ ਬਤੌਰ ਬਾਲ ਕਲਾਕਾਰ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ।
ਗਿੱਪ ਗਰੇਵਾਲ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਕਮਾਲ ਦੇ ਐਕਟਰ ਵੀ ਨੇ । ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਰਵਨੀਤ ਗਰੇਵਾਲ ਵੀ ਕਈ ਪੰਜਾਬੀ ਫ਼ਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੀ ਹੈ।