ਜੇਨੇਲਿਆ ਡਿਸੂਜ਼ਾ ਨੇ ਪਤੀ ਰਿਤੇਸ਼ ਨੂੰ ਪਿਆਰ ਭਰੇ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਸ਼ੇਅਰ ਕੀਤੀ 'ਵੇਦ' ਤੋਂ BTS ਵੀਡੀਓ
Riteish Deshmukh Birthday: ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਪ੍ਰਸ਼ੰਸਕਾਂ ਸਣੇ ਸਾਰੇ ਸੈਲੇਬਸ ਅਦਾਕਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਰਿਤੇਸ਼ ਦੀ ਪਤਨੀ ਜੇਨੇਲੀਆ ਦੇਸ਼ਮੁਖ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਖ਼ਾਸ ਅੰਦਾਜ਼ ਸ਼ੁਭਕਾਮਨਾਵਾਂ ਦਿੱਤੀਆਂ ਹਨ।
image Source : Instagram
ਦਰਅਸਲ ਅਦਾਕਾਰਾ ਨੇ ਰਿਤੇਸ਼ ਦੇ ਨਿਰਦੇਸ਼ਨ 'ਚ ਬਣ ਰਹੀ ਪਹਿਲੀ ਫ਼ਿਲਮ 'ਵੇਦ' ਦੇ ਸੈੱਟ ਤੋਂ ਇੱਕ ਬੀਟੀਐਸ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਤੇਸ਼ ਲਈ ਇੱਕ ਕਿਊਟ ਨੋਟ ਵੀ ਲਿਖਿਆ ਹੈ।
ਜੇਨੇਲੀਆ ਨੇ ਆਪਣੇ ਪਤੀ ਰਿਤੇਸ਼ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਇੱਕ ਨੋਟ ਵਿੱਚ ਲਿਖਿਆ, "ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਕਿ ਜੇਕਰ ਮੈਨੂੰ ਤੁਹਾਡੇ ਨਾਲ ਪਿਆਰ ਕਰਨ ਅਤੇ ਸਾਹ ਲੈਣ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਮੈਂ ਤੁਹਾਨੂੰ ਇਹ ਦੱਸਣ ਲਈ ਆਪਣੇ ਆਖਰੀ ਸਾਹ ਦੀ ਵਰਤੋਂ ਕਰਾਂਗੀ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਮੈਂ ਤੁਹਾਡੇ ਮੇਰਾ ਹੋਣ ਲਈ ਧੰਨਵਾਦ ਕਰਦੀ ਹਾਂ। , ਤੁਹਾਨੂੰ ਕਦੇ ਸਾਂਝਾ ਨਹੀਂ ਕਰਨਾ, ਤੁਹਾਨੂੰ ਕਦੇ ਜਾਣ ਨਹੀਂ ਦੇਣਾ." ਜੇਨੇਲੀਆ ਨੇ ਇੱਥੋਂ ਤੱਕ ਜ਼ਿਕਰ ਕੀਤਾ, "ਇੱਕ ਨਵੇਂ ਉੱਦਮ ਦੇ ਨਾਲ ਵਿਸ਼ੇਸ਼ ਸਾਲ, ਤੁਹਾਡਾ ਚਮਕਣ ਦਾ ਸਮਾਂ, ਜਿੱਤਣ ਦਾ ਤੁਹਾਡਾ ਸਮਾਂ।"
image Source : Instagram
ਜੇਨੇਲੀਆ ਨੇ ਆਪਣੀ ਇੰਸਟਾ ਸਟੋਰੀ 'ਤੇ ਰਿਤੇਸ਼ ਨਾਲ ਕੇਕ ਕੱਟਣ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਰਿਤੇਸ਼ ਜੇਨੇਲੀਆ ਦੇ ਕੋਲ ਸੌਂ ਰਹੇ ਹਨ ਅਤੇ ਅਦਾਕਾਰਾ ਸੈਲਫੀ ਲੈ ਰਹੀ ਹੈ। ਜੇਨੇਲੀਆ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ। ਜਨਮ ਦਿਨ ਮੁਬਾਰਕ ਮੇਰੇ ਬਰਥਡੇਅ ਬੁਆਏ।"
ਜੇਨੇਲੀਆ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਰਿਤੇਸ਼ ਅਤੇ ਜੇਨੇਲੀਆ ਦੋਵਾਂ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਦੌਰਾਨ ਰਿਤੇਸ਼ ਨੇ ਕਈ ਹੋਰ ਲੋਕਾਂ ਦੀ ਮੌਜੂਦਗੀ 'ਚ ਕੇਕ ਕੱਟਿਆ।
image Source : Instagram
ਹੋਰ ਪੜ੍ਹੋ: ਗਿੱਪੀ ਗਰੇਵਾਲ ਦੇ ਪੁੱਤ ਸ਼ਿੰਦਾ ਨੇ ਸਿੱਧੂ ਮੂਸੇਵਾਲਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕਿਹਾ- ਮਿਸ ਯੂ ਚਾਚਾ ਜੀ
ਜੇਨੇਲੀਆ ਅਤੇ ਰਿਤੇਸ਼ ਬਾਲੀਵੁੱਡ ਦੇ ਸਭ ਤੋਂ ਪਿਆਰੇ ਕਪਲ ਵਿੱਚੋਂ ਇੱਕਹਨ। ਦੋਵੇਂ ਹਮੇਸ਼ਾ ਈਵੈਂਟਸ 'ਚ ਇਕੱਠੇ ਨਜ਼ਰ ਆਉਂਦੇ ਹਨ। ਪ੍ਰਸ਼ੰਸਕ ਵੀ ਇਸ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ। ਰਿਤੇਸ਼ ਅਤੇ ਜੇਨੇਲੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦੋਵੇਂ ਆਪਣੀਆਂ ਫਨੀ ਰੀਲਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਅਤੇ ਸ਼ੇਅਰ ਕਰਦੇ ਹਨ।
View this post on Instagram