ਗਹਿਣਾ ਚਾਵਲਾ ਦਾ ਪਹਿਲਾ ਗੀਤ ‘ਦਗੇਬਾਜ਼ੀ’ ਰਿਲੀਜ਼,ਪ੍ਰੇਮੀ ਦੀ ਬੇਵਫਾਈ ਨੂੰ ਕਰ ਰਿਹਾ ਬਿਆਨ
ਪੀਟੀਸੀ ਪੰਜਾਬੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅਤੇ ਪੰਜਾਬੀ ਮਿਊਜ਼ਿਕ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸੇ ਲੜੀ ਦੇ ਤਹਿਤ ਨਵੇਂ ਗਾਇਕਾਂ ਦੀ ਗਾਇਕੀ ਨੂੰ ਵੀ ਦੇਸ਼ ਦੁਨੀਆ ਤੱਕ ਪਹੁੰਚਾਇਆ ਜਾ ਰਿਹਾ ਹੈ । ਇਸੇ ਲੜੀ ਦੇ ਤਹਿਤ ਗਹਿਣਾ ਚਾਵਲਾ ( Gehna Chawla)ਦਾ ਪਹਿਲਾ ਗੀਤ ‘ਦਗੇਬਾਜ਼ੀ’ (Dagebaazi) ਗੀਤ ਰਿਲੀਜ਼ ਹੋ ਚੁੱੱਕਿਆ ਹੈ ।
image From Gehna Chawla Song
ਹੋਰ ਪੜ੍ਹੋ : ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹਿਲੀ ਵਾਰ ਬੋਲੇ ਇੰਦਰਜੀਤ ਨਿੱਕੂ, ‘ਮੈਨੂੰ ਪੈਸੇ ਨਹੀਂ,ਤੁਹਾਡਾ ਸਭ ਦਾ ਸਾਥ ਚਾਹੀਦਾ’
ਇਸ ਗੀਤ ‘ਚ ਪਿਆਰ ‘ਚ ਮਿਲੇ ਧੋੋਖੇ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪੀ.ਆਰ. ਮਿਲਣ ਤੋਂ ਬਾਅਦ ਇੱਕ ਮੁੰਡੇ ਆਪਣੀ ਮਹਿਬੂਬ ਦੇ ਪਿਆਰ ਨੂੰ ਠੁਕਰਾ ਕੇ ਚਲਾ ਜਾਂਦਾ ਹੈ । ਇਸ ਗੀਤ ਦੇ ਬੋਲ ਨਿੰਮਾ ਲੋਹਾਰਕਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਜੱਸੀ ਐਕਸ ਦੇ ਵੱਲੋਂ ।
image From Gehna Chawla song
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਆਪਣੇ ਪਹਿਲੇ ਗੀਤ ਨੂੰ ਲੈ ਕੇ ਗਹਿਣਾ ਚਾਵਲਾ ਚੀ ਬਹੁਤ ਉਤਸ਼ਾਹਿਤ ਨਜ਼ਰ ਆਈ ਹੈ । ਇਹ ਇੱਕ ਸੈਡ ਸੌਂਗ ਹੈ, ਜਿਸ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ‘ਚ ਗਾਇਕਾ ਨੇ ਬਹੁਤ ਹੀ ਖ਼ੂਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।
image from Gehna Chawla Song
ਇਸ ਦੇ ਨਾਲ ਹੀ ਅਜੌਕੇ ਸਮੇਂ ‘ਚ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੇ ਸਵਾਰਥੀ ਪੱਖ ਨੂੰ ਵੀ ਬਿਆਨ ਕੀਤਾ ਹੈ ।ਪਹਿਲਾਂ ਲੋਕ ਜਿੱਥੇ ਆਪਣੇ ਪਿਆਰ ਨੂੰ ਪਾਉਣ ਦੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇ ਦਿੰਦੇ ਸਨ । ਪਰ ਹੁਣ ਅਜਿਹਾ ਨਹੀਂ ਰਿਹਾ, ਕਿਉਂਕਿ ਸਮੇਂ ਦੇ ਨਾਲ-ਨਾਲ ਲੋਕਾਂ ਦੀ ਸੋਚ ਵੀ ਬਦਲ ਗਈ ਹੈ ਅਤੇ ਲੋਕ ਆਪਣੇ ਸਵਾਰਥ ਦੇ ਲਈ ਕੁਝ ਵੀ ਕਰ ਸਕਦੇ ਹਨ ।