ਗੀਤਾ ਜ਼ੈਲਦਾਰ ‘ਲਾਵਾਂ’ ਲੈ ਕੇ ਕਿਉਂ ਮਾਰ ਰਹੇ ਨੇ ਕੂਕਾਂ, ਦੇਖੋ ਵੀਡੀਓ
ਪੰਜਾਬੀ ਗੀਤਾਂ ਦੇ ਜ਼ੈਲਦਾਰ ਗੀਤਾ ਜ਼ੈਲਦਾਰ ਜੋ ਕਿ ਆਪਣਾ ਨਵਾਂ ਗੀਤ ‘ਲਾਵਾਂ’ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਨੇ। ਜੀ ਹਾਂ ਪੰਜਾਬੀ ਗਾਇਕ ਗੀਤਾ ਜ਼ੈਲਦਾਰ ਨੇ ਆਪਣੇ ਨਵੇਂ ਗੀਤ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਦਿੱਤੀ ਹੈ। ਉਹਨਾਂ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਦੇ ਨਾਲ ਲਿੰਕ ਸ਼ੇਅਰ ਕੀਤਾ ਹੈ। ਲਾਵਾਂ ਗੀਤ ਇੱਕ ਰੋਮਾਂਟਿਕ ਗੀਤ ਹੈ।
ਹੋਰ ਵੇਖੋ: ਪੰਜਾਬੀ ਗਾਇਕਾ ਰੂਹੀ ਸੇਠੀ ‘ਮੁੱਕ ਜਾਨੀ ਆ’ ਗੀਤ ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਈ, ਦੇਖੋ ਵੀਡੀਓ
ਲਾਵਾਂ ਗੀਤ ਨੂੰ ਗੀਤਾਂ ਜ਼ੈਲਦਾਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਹਮੀ ਕਾਹਲੋਂ ਨੇ ਲਿਖੇ ਹਨ। ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਿਊਜ਼ਿਕ ਜੋੜੀ ਦੇਸੀ ਕਰਿਊ ਵਾਲਿਆਂ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ। ਲਾਵਾਂ ਗੀਤ ਦੀ ਵੀਡੀਓ ਨੂੰ ਡਾਇਰੈਕਟ ਜਸਪ੍ਰੀਤ ਸਿੰਘ ਨੇ ਕੀਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੈਬਲ ਹੇਠ ਰਿਲੀਜ਼ ਕੀਤਾ ਗਿਆ ਹੈ ਤੇ ਗੀਤ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਸਰੋਤੇ ‘ਲਾਵਾਂ’ ਗੀਤ ਦੀ ਮਿਊਜ਼ਿਕ ਵੀਡੀਓ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਅਨੰਦ ਲੈ ਰਹੇ ਨੇ।
ਹੋਰ ਵੇਖੋ: ਕੈਂਸਰ ਦੀ ਜੰਗ ਲੜ ਰਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਨੇ ਭਾਵੁਕ ਮੈਸਜ਼ ਦੇ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ
ਗੀਤਾ ਜ਼ੈਲਦਾਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਨੇ ਜਿਵੇਂ ‘ਹਾਟ ਬੀਟ’, ‘ਪਲਾਟ’, ‘ਮੰਜੀ’, ‘ਚੱਕ ਚੱਕ ਕੇ’, ‘ਚਿੱਟੇ ਸੂਟ ਤੇ’, ਤੇ ‘ਸੰਗ ਮਾਰ ਗਈ’ ਆਦਿ।