ਗੀਤਾ ਬਸਰਾ ਨੇ ਹਰਭਜਨ ਸਿੰਘ ਨਾਲ ਸਾਂਝਾ ਕੀਤਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਗੀਤਾ ਬਸਰਾ (Geeta Basra) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗੀਤਾ ਬਸਰਾ ਅਤੇ ਹਰਭਜਨ ਸਿੰਘ (Harbhajan Singh) ਕਿਸੇ ਸ਼ੂਟ ਦੇ ਲਈ ਤਿਆਰ ਹੁੰਦੇ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਗੀਤਾ ਬਸਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਜਦੋਂ ਤੁਸੀਂ ਇੱਕਠੇ ਕੰਮ ਕਰਦੇ ਹੋ ਤਾਂ ਖੂਬ ਸਾਰੀ ਮਸਤੀ ਹੁੰਦੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
image From instagram
ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦਾ ਡਾਂਸ ਵੀਡੀਓ ਹੋ ਰਿਹਾ ਵਾਇਰਲ
ਗੀਤਾ ਬਸਰਾ ਨੇ ਟੀਵੀ ਇੰਡਸਟਰੀ ਤੋਂ ਕਾਫੀ ਸਮੇਂ ਤੋਂ ਦੂਰੀ ਬਣਾਈ ਹੋਈ ਸੀ । ਪਰ ਹੁਣ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਰਹੀ ਹੈ । ਗੀਤਾ ਬਸਰਾ ਨੇ ਬੀਤੇ ਸਾਲ ਇੱਕ ਬੇਟੇ ਨੂੰ ਜਨਮ ਦਿੱਤਾ ਸੀ ।ਜਿਸ ਤੋਂ ਬਾਅਦ ਉਸ ਨੇ ਇੱਕ ਇੰਟਰਵਿਊ ‘ਚ ਖੁਲਾਸਾ ਵੀ ਕੀਤਾ ਸੀ ਕਿ ਪਰਿਵਾਰਿਕ ਜ਼ਿੰਮੇਵਾਰੀਆਂ ਦੇ ਕਾਰਨ ਉਸ ਨੇ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ ਅਤੇ ਉਹ ਜਲਦ ਹੀ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋਵੇਗੀ ।
image From instagram
ਜਿਸ ਤੋਂ ਹੁਣ ਲੱਗਦਾ ਹੈ ਕਿ ਅਦਾਕਾਰਾ ਨੇ ਸ਼ਾਇਦ ਟੀਵੀ ਇੰਡਸਟਰੀ ‘ਚ ਵਾਪਸੀ ਕਰ ਲਈ ਹੈ । ਗੀਤਾ ਬਸਰਾ ਅਤੇ ਹਰਭਜਨ ਸਿੰਘ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ ।ਧੀ ਦਾ ਨਾਮ ਹਿਨਾਇਆ ਹੀਰ ਹੈ ਜਦੋਂਕਿ ਹਾਲ ਹੀ ‘ਚ ਪੈਦਾ ਹੋਏ ਪੁੱਤਰ ਦਾ ਨਾਂਅ ਜੋਵਨਵੀਰ ਸਿੰਘ ਰੱਖਿਆ ਹੈ ।ਕੁਝ ਦਿਨ ਪਹਿਲਾਂ ਵੀ ਗੀਤਾ ਬਸਰਾ ਨੇ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਜੋ ਕਿ ਰਾਜਸਥਾਨ ਦੀਆਂ ਸਨ । ਜਿੱਥੇ ਇਹ ਜੋੜਾ ਛੁੱਟੀਆਂ ਮਨਾਉਣ ਦੇ ਲਈ ਪਹੁੰਚਿਆ ਸੀ ।
View this post on Instagram