ਗੀਤਾ ਬਸਰਾ ਨੇ ਪੁੱਤਰ ਦੇ ਜਨਮ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

Reported by: PTC Punjabi Desk | Edited by: Lajwinder kaur  |  July 11th 2021 11:00 AM |  Updated: July 11th 2021 11:00 AM

ਗੀਤਾ ਬਸਰਾ ਨੇ ਪੁੱਤਰ ਦੇ ਜਨਮ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਭਾਰਤ ਦੇ ਮਹਾਨ ਸਪਿੰਨਰ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਜੋ ਕਿ ਦੂਜੀ ਵਾਰ ਮਾਪੇ ਬਣ ਗਏ ਨੇ। ਗੀਤਾ ਬਸਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਦੇਣ ਵਾਲੇ ਮੈਸੇਜ਼ਾਂ ਦਾ ਤਾਂਤਾ ਲੱਗਿਆ ਹੋਇਆ ਹੈ।

Geeta -Harbhajan-baby image source- instagram

ਹੋਰ ਪੜ੍ਹੋ : ਤਰਸੇਮ ਜੱਸੜ ਦੇ ਨਵੇਂ ਗੀਤ ‘Happiness’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਜ਼ਿੰਦਗੀ ‘ਚ ਖੁਸ਼ੀਆਂ ਦੀਆਂ ਅਹਿਮੀਅਤ ਨੂੰ ਕਰ ਰਿਹਾ ਹੈ ਬਿਆਨ, ਦੇਖੋ ਟੀਜ਼ਰ

ਹੋਰ ਪੜ੍ਹੋ : ਦਰਸ਼ਕਾਂ ਨੂੰ ਕਰਨਾ ਪਵੇਗਾ ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤੁਣਕਾ’ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ, ਇਸ ਵਜ੍ਹਾ ਕਰਕੇ ਰਿਲੀਜ਼ ਨੂੰ ਪਾਇਆ ਅੱਗੇ

geeta bsara shared cute video on hers son birth image source- instagram

ਪੁੱਤਰ ਦੀ ਖ਼ੁਸ਼ੀ ‘ਚ ਗੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇੱਕ ਪਿਆਰਾ ਜਿਹਾ ਵੀਡੀਓ ਪੋਸਟ ਕੀਤਾ ਹੈ। ਜਿਸ ਚ ਨੰਨ੍ਹੇ ਮਹਿਮਾਨ ਦੇ ਕਪੜੇ ਨਜ਼ਰ ਆ ਰਹੇ ਨੇ, ਜਿਸ ‘ਤੇ ਬੇਬੀ ਬੁਆਏ ਲਿਖਿਆ ਹੋਇਆ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਗੀਤਾ ਬਸਰਾ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਹੈ ਇੰਨਾ ਪਿਆਰਾ ਤੋਹਫਾ ਦੇਣ ਦੇ ਲਈ। ਇਸ ਪੋਸਟ ਉੱਤੇ ਫ਼ਿਲਮੀ ਜਗਤ ਦੇ ਕਈ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਭੱਜੀ ਤੇ ਗੀਤਾ ਨੂੰ ਵਧਾਈਆਂ ਦੇ ਰਹੇ ਨੇ।

Geeta -Harbhajan image source- instagram

ਜੇ ਗੱਲ ਕਰੀਏ ਦੋਵਾਂ ਦੀ ਲਵ ਸਟੋਰੀ ਦੀ ਤਾਂ ਬਹੁਤ ਹੀ ਦਿਲਚਸਪ ਲਵ ਸਟੋਰੀ ਹੈ। ਭੱਜੀ ਨੇ ਗੀਤਾ ਨੂੰ ਸਭ ਤੋਂ ਪਹਿਲਾਂ ਇੱਕ ਪੋਸਟਰ ਵਿੱਚ ਦੇਖਿਆ ਸੀ । ਇਸ ਜੋੜੀ ਦੀ ਪ੍ਰੇਮ ਕਹਾਣੀ 2007 ਵਿੱਚ ਸ਼ੁਰੂ ਹੋਈ ਸੀ । ਲੰਬੇ ਸਮੇਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਜੋੜੀ ਨੇ ਸਾਲ 2015 ‘ਚ ਗੁਰੂ ਘਰ ‘ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਸੀ । ਦੱਸ ਦਈਏ ਇਸ ਤੋਂ ਪਹਿਲਾਂ ਦੋਵੇਂ ਦੀ ਇੱਕ ਧੀ ਹੈ, ਜਿਸ ਦਾ ਨਾਂਅ ਹਿਨਾਇਆ ਹੈ।

 

 

View this post on Instagram

 

A post shared by Geeta Basra (@geetabasra)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network